ਜਗਰਾਓ, 20 ਜੂਨ ( ਰਾਜੇਸ਼ ਜੈਨ )-ਰਾਮ ਪੰਜਾਬ ਭਰ ਵਿੱਚ ਮਸ਼ਹੂਰ ਮਿਠਾਈਆਂ ਦੀ ਦੁਕਾਨ ਰਾਮ ਲਾਲ ਹਕੁਮਤ ਰਾਏ ਜਗਰਾਓਂ ਦੇ ਮਾਲਕ ਰਾਮ ਰਤਨ ਕਥੂਰੀਆ ਦਾ ਮੰਗਲਵਾਰ ਸਵੇਰੇ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਖਸੀਅਤਾਂ ਰਾਮ ਰਤਨ ਕਥੂਰੀਆ ਨੂੰ ਅੰਤਿਮ ਸ਼ਰਧਾਂਜਲੀ ਲਈ ਪਹੁੰਚੀਆਂ। ਇਸ ਮੌਕੇ ਤੇ ਅਦਾਰਾ ਡੇਲੀ ਜਗਰਾਓਂ ਨਿਊਜ਼ ਦੇ ਮੁੱਖ ਸੰਪਾਦਕ ਹਰਵਿੰਦਰ ਸਿੰਘ ਸੱਗੂ, ਉਪ ਸੰਪਾਦਕ ਰਾਜੇਸ਼ ਜੈਨ, ਐਮ.ਡੀ ਭਗਵਾਨ ਸਿੰਘ ਭੰਗੂ ਅਤੇ ਟੀਮ ਦੇ ਹੋਰ ਮੈਂਬਰਾਂ ਤੋਂ ਇਲਾਵਾ ਵਿਧਾਇਕ ਸਰਵਜੀਤ ਕੌਰ ਮਾਣੂਕੇ, ਸਾਬਕਾ ਐਮ.ਐਲ.ਏ. ਐਸ.ਆਰ.ਕਲੇਰ, ਜ਼ਿਲ੍ਹਾ ਲੁਧਿਆਣਾ ਦੇਹਤ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪੁਰਸ਼ੋਤਮ ਲਾਲ ਖਲੀਫਾ, ਨਗਰ ਕੌਂਸਲ ਪ੍ਰਧਾਨ, ਜਤਿੰਦਰ ਪਾਲ ਰਾਣਾ ਅਤੇ ਹੋਰ ਸਖਸੀਅਤਾਂ ਨੇ ਰਾਮ ਰਤਨ ਕਥੂਰੀਆ ਦੇ ਸਪੁੱਤਰ ਸਚਿਨ ਕਥੂਰੀਆ, ਭਤੀਜੇ ਅਰਵਿੰਦ ਕਥੂਰੀਆ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।