ਜਗਰਾਓਂ, 24 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਅੱਤ ਦੀ ਗਰਮੀ ਦੀ ਮਾਰ ਝੇਲ ਰਹੇ ਵਾਰਡ ਨੰਬਰ 12, 13, 14 ਅਤੇ 15 ਦੇ ਮੁਹੱਲਾ ਨਿਵਾਸੀਆਂ ਨੂੰ ਉਸ ਵਕਤ ਪਾਣੀ ਪੀਣ ਨੂੰ ਵੀ ਮੁਥਾਜ ਹੋਣਾ ਪੈ ਗਿਆ ਜਦੋਂ ਇਹਨਾਂ ਇਲਾਕਿਆਂ ਨੂੰ ਪਾਣੀ ਦੀ ਸਪਲਾਈ ਦੇਣ ਵਾਲੀ ਵੱਡੀ ਮੋਟਰ ਅਚਾਨਕ ਖਰਾਬ ਹੋ ਗਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਆ ਗਈ। ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਜਦੋਂ ਇਲਾਕੇ ਦੇ ਲੋਕਾਂ ਨੇ ਪਾਣੀ ਦੀ ਕਿੱਲਤ ਤੋਂ ਜਾਣੂ ਕਰਵਾਇਆ ਤਾਂ ਪ੍ਰਧਾਨ ਵੱਲੋਂ ਤੁਰੰਤ ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਮੁਹੱਲਿਆਂ ਵਿੱਚ ਕਰਵਾਉਣ ਦੇ ਨਾਲ ਨਾਲ ਮੌਕੇ ਤੇ ਖਰਾਬ ਹੋਈ ਮੋਟਰ ਨੂੰ ਬਦਲਣ ਦੇ ਆਦੇਸ਼ ਜਾਰੀ ਕੀਤੇ ਗਏ। ਜਿਸ ਉਪਰੰਤ 40 ਹਾਰਸ ਪਾਵਰ ਦੀ ਇੱਕ ਮੋਟਰ ਨੂੰ ਅਗਵਾੜ ਡਾਲਾ ਦੇ ਪੰਪ ਵਿੱਚ ਫਿੱਟ ਕਰਵਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਨਿਰਵਿਘਣ ਚਾਲੂ ਕਰਵਾਇਆ ਗਿਆ। ਇਸ ਨਵੀਂ ਮੋਟਰ ਨੂੰ ਪੰਪ ਵਿੱਚ ਫਿੱਟ ਕਰਨ ਤੇ ਉਸ ਦਾ ਉਦਘਾਟਨ ਕੌਂਸਲਰ ਰਵਿੰਦਰਪਾਲ ਸਿੰਘ, ਕੌਂਸਲਰ ਬੌਬੀ ਕਪੂਰ, ਕੌਂਸਲਰ ਵਿਕਰਮ ਜੱਸੀ, ਜਗਮੋਹਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।