Home Political ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿਧਾਇਕ ਨਿੱਜਰ ਨੂੰ ਸੰਗਤ ਦਰਸ਼ਨ ਪਿਆ ਮਹਿੰਗਾ

ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿਧਾਇਕ ਨਿੱਜਰ ਨੂੰ ਸੰਗਤ ਦਰਸ਼ਨ ਪਿਆ ਮਹਿੰਗਾ

32
0


ਅੰਮ੍ਰਿਤਸਰ, 26 ਜੂਨ ( ਰੀਹਲ, ਮਠਾੜੂ)-ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿਧਾਇਕ ਨਿੱਜਰ ਨੂੰ ਸੰਗਤ ਦਰਸ਼ਨ ਵਿਚ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਉਥੇ ਪਹੁੰਚੀ ਇਕ ਔਰਤ ਨੇ ਨਸ਼ਿਆਂ ਨੂੰ ਲੈ ਘੇਰ ਲਿਆ ਅਤੇ ਉਨ੍ਹਾਂ ਨੂੰ ਖਰੀਆਂ ਖੋਟੀਆਂ ਸੁਣਾ ਦਿਤੀਆਂ। ਔਰਤ ਨੇ ਨਸ਼ਿਆਂ ਨੂੰ ਲੈ ਆਪ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਮਹਿਲਾ ਨੇ ਕਿਹਾ ਕਿ ਨਸ਼ਾ ਖਤਮ ਹੋਣ ਦੀ ਆਸ ਚ ਖੁਸ਼ੀ ਖੁਸ਼ੀ ਨੂੰ ਆਪ ਨੂੰ ਵੋਟਾਂ ਪਾਈਆਂ ਸੀ। ਪਰ ਨਸ਼ਿਆਂ ਦੀ ਸ਼ਰੇਆਮ ਹੋ ਰਹੀ ਵਿਕਰੀ ਕਾਰਨ
ਬਜ਼ੁਰਗ ਮਹਿਲਾ ਨੇ ਜਵਾਨ ਪੁੱਤ ਨਸ਼ਿਆਂ ਦੀ ਭੇਟ ਚੜਨ ਦਾ ਦੁੱਖ ਰੋਇਆ ।ਨਿੱਜਰ ਦੇ ਕਰੀਬੀਆਂ ਨੇ ਮੌਕੇ ਤੇ ਜਬਰੀ ਮੋਬਾਇਲ ਰਿਕਾਰਡਿੰਗ ਬੰਦ ਕਰਵਾ ਦਿਤੀ।ਪਰ ਨਸ਼ਿਆਂ ਤੋਂ ਦੁਖੀ ਮਹਿਲਾ ਦੀ ਲਾਹ ਪਾਹ ਤੋਂ ਅੱਕੇ ਨਿੱਜਰ ਸੰਗਤ ਦਰਬਾਰ ਛੱਡ ਨਿਕਲੇ।

LEAVE A REPLY

Please enter your comment!
Please enter your name here