ਬਲੌਜ਼ਮਜ ਕਾਨਵੈਂਟ ਸਕੂਲ ਦੇ ਜਗਰਾਓਂ, 26 ਜੂਨ ( ਵਿਕਾਸ ਮਠਾੜੂ)-ਵਿਦਿਆਰਥੀ ਨੂੰ ਹਰ ਖਿੱਤੇ ਵੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਉਸੇ ਲੜੀ ਤਹਿਤ ਵਿਦਿਆਰਥੀਆਂ ਨੂੰ ਕਲਾ ਮੰਚ ਨਾਲ ਜੋੜਿਆ ਗਿਆ। ਕਲਾ ਦੇ ਖੇਤਰ ਵਿੱਚ ਅੱਗੇ ਵਧਣ ਦੇ ਚਾਹਵਾਨ ਵਿਦਿਆਰਥੀਆਂ ਨੇ ਇਹਨਾਂ ਕਲਾਸਾਂ ਦਾ ਭਰਪੂਰ ਆਨੰਦ ਮਾਣਿਆ।ਇਸ ਮੌਕੇ ਸਕੂਲ ਦੇ ਪ੍ਰਿੰ: ਡਾ. ਅਮਰਜੀਤ ਕੌਰ ਨਾਜ਼ ਨੇ ਕਲਾ ਮੰਚ ਦੇ ਅਧਿਆਪਕ ਮਿ.ਗੁਰਮੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨਸਾਨ ਆਨੰਦ ਕਲਾਵਾਂ ਦਾ ਭੰਡਾਰ ਹੈ ਕੇਵਲ ਉਹਨਾਂ ਨੂੰ ਤਰਾਸ਼ਣ ਲਈ ਜੌਹਰੀ ਦੀ ਲੋੜ ਪੈਂਦੀ ਹੈ ਤੇ ਵਿਦਿਆਰਥੀ ਜੀਵਨ ਵਿੱਚ ਉਹਨਾਂ ਜੌਹਰੀਆਂ ਦਾ ਕੰਮ ਇਹਨਾਂ ਬੱਚਿਆਂ ਦੇ ਅਧਿਆਪਕ ਬਾਖੂਬੀ ਨਿਭਾਉਂਦੇ ਹਨ। ਕਲਾ ਅਜਿਹਾ ਮੰਚ ਹੈ ਜੋ ਇਨਸਾਨ ਨੁੰ ਉਚਾਈਆਂ ਤੱਕ ਲੈ ਜਾਂਦਾ ਹੈ ਜੋ ਅਸੀਂ ਸੋਚਦੇ ਵੀ ਨਹੀਂ।ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ , ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ , ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਇਸ ਦੀ ਸ਼ਲਾਘਾ ਕੀਤੀ।