Home Health ਫਿਜ਼ੀਕਲ ਹੈਂਡੀਕੈਪ ਸਕੀਮ ਤਹਿਤ ਸਟੇਟ ਐਵਾਰਡ ਲਈ 26 ਅਕਤੂਬਰ ਤਕ ਫਾਰਮ ਭਰ...

ਫਿਜ਼ੀਕਲ ਹੈਂਡੀਕੈਪ ਸਕੀਮ ਤਹਿਤ ਸਟੇਟ ਐਵਾਰਡ ਲਈ 26 ਅਕਤੂਬਰ ਤਕ ਫਾਰਮ ਭਰ ਕੇ ਜਮ੍ਹਾਂ ਕਰਵਾਏ ਜਾ ਸਕਦੇ ਹਨ : ਡਿਪਟੀ ਕਮਿਸ਼ਨਰ

61
0

ਮੋਗਾ, 10 ਅਕਤੂਬਰ (ਕੁਲਵਿੰਦਰ ਸਿੰਘ ) –
ਹਰ ਸਾਲ ਸਟੇਟ ਅਵਾਰਡ ਦੀ ਤਰ੍ਹਾਂ ਫਿਜ਼ੀਕਲ ਹੈਂਡੀਕੈਪ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ, ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈ ਹੋਣ, ਨੂੰ ਸਟੇਟ ਅਵਾਰਡ 2022-23 ਲਈ ਪੰਜਾਬ ਸਰਕਾਰ ਵੱਲੋਂ ਸਨਮਾਨਿਆ ਜਾਣਾ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸਨਰ ਸ੍ਰ ਕੁਲਵੰਤ ਸਿੰਘ ਨੇ ਦਿੱਤੀ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟੇਟ ਅਵਾਰਡ ਨਾਲ ਸਨਮਾਨਿਤ ਹੋਣ ਲਈ ਨਿਰਧਾਰਤ ਫਾਰਮ ਪ੍ਰਾਪਤ ਕਰਨ ਅਤੇ ਵਧੇਰੇ ਜਾਣਕਾਰੀ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਗਾ ਦੇ ਦਫਤਰ ਨਾਲ ਕੰਮ ਕਾਜ ਦੇ ਸਮੇਂ ਦੌਰਾਨ ਤਾਲਮੇਲ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਹਰ ਪੱਖੋਂ ਮੁਕੰਮਲ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਵਿਖੇ ਮਿਤੀ 26 ਅਕਤੂਬਰ, 2022 ਤਕ ਦਿੱਤੇ ਜਾ ਸਕਦੇ ਹਨ। ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ ਪੱਤਰ ਨੂੰ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਵਿਚਾਰਿਆ ਨਹੀਂ ਜਾਵੇਗਾ ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਕਿਰਤ ਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਚਾਰ ਤਰ੍ਹਾਂ ਦੇ ਐਵਾਰਡ ਦਿੱਤੇ ਜਾਣਗੇ। ਐਵਾਰਡ ਫਾਰ ਬੈਸਟ ਇੰਪਲਾਈ/ਸੈਲਫ ਐਂਪਲਾਈਡ ਵਿਦ ਡਿਸਾਬਿਲਟੀ,ਐਵਾਰਡ ਫਾਰ ਬੈਸਟ ਐਂਪਲਾਇਰ, ਐਵਾਰਡ ਫਾਰ ਬੈਸਟ ਇੰਡੀਵੀਜੁਅਲ ਐਂਡ ਇੰਸਟੀਚਿਊਸ਼ਨ, ਐਵਾਰਡ ਫਾਰ ਬੈਸਟ ਸਪੋਰਟਸ ਪਰਸਨ ਵਿਦ ਡਿਸਾਬਿਲਟੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੰਮਲ ਅਰਜ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਵਿਖੇ ਜਮ੍ਹਾਂ ਨਿਰਧਾਰਤ ਮਿਤੀ ਤੋਂ ਪਹਿਲਾ ਦਫਤਰੀ ਕੰਮ ਕਾਜ ਸਮੇਂ ਦੌਰਾਨ ਕਰਵਾਇਆ ਜਾ ਸਕਦੀਆਂ ਹਨ ।

LEAVE A REPLY

Please enter your comment!
Please enter your name here