ਨਗਰ ਕੌਸਲ ਪ੍ਰਧਾਨ ਨੇ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਵਾਇਆ
ਜਗਰਾਉਂ, 4 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਬਰਸਾਤ ਦੇ ਮੌਸਮ ਵਿਚ ਬਰਸਾਤੀ ਪਾਣੀ ਅਤੇ ਸ਼ਹਿਰ ਦਾ ਉਪਯੋਗ ਕੀਤਾ ਹੋਇਆ ਪਾਣੀ ਸਮੇਟਨ ਲਈ ਕਿਸੇ ਸਮੇਂ ਸ਼ਹਿਰ ਦੇ ਚਾਰੇ ਪਾਸੇ 8 ਵੱਡੇ ਛੱਪੜ ਬੋਇਆ ਕਰਦੇ ਸਨ। ਜਿਨ੍ਹਾਂ ’ਤੇ ਸਿਆਸਤ ਅਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਕਾਰਨ ਨਜਾਇਜ਼ ਕਬਜ਼ੇ ਹੋ ਚੁੱਕੇ ਹਨ। ਜਿਸ ’ਤੇ ਹੁਣ ਲੋਕ ਘਰੇਲੂ ਅਤੇ ਵਪਾਰਕ ਇਮਾਰਤਾਂ ਬਣਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਉਨ੍ਹਾਂ ਛੱਪੜਾਂ ਵਿੱਚੋਂ ਅੱਡਾ ਰਾਏਕੋਟ ਨੇੜੇ ਕੋਠੇ ਪੋਨਾ ਦੇ ਰਸਤੇ ਵਿੱਚ ਸਿਰਫ਼ ਇੱਕ ਚੱਪੜ ਬਚਿਆ ਸੀ। ਅੱਜ ਕੁਝ ਲੋਕਾਂ ਨੇ ਇਸ ’ਤੇ ਵੀ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਜੇਸੀਬੀ ਮਸ਼ੀਨ ਨਾਲ ਵੱਡਾ ਟੋਆ ਪੁੱਟਿਆ ਗਿਆ। ਇਸ ਤਰ੍ਹਾਂ ਚੱਲ ਰਹੇ ਨਜਾਇਜ਼ ਕੰਮ ਦੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਤੁਰੰਤ ਜੇ.ਸੀ.ਬੀ ਰਾਹੀਂ ਪੁਟਾਈ ਕਰਕੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਨੂੰ ਬੰਦ ਕਰਵਾਇਆ। ਉਨ੍ਹਾਂ ਕਿਹਾ ਕਿ ਜਾਂਚ ਕਰਵਾ ਕੇ ਕਬਜਾ ਕਰਨ ਦੀ ਕੋਸ਼ਿਸ਼ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।