ਜਗਰਾਉਂ, 5 ਜੁਲਾਈ ( ਰਾਜੇਸ਼ ਜੈਨ)-ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਦੀ ਦੂਰਦਰਿਸ਼ਟੀ ਤੇ ਨੌਜਵਾਨਾਂ ਅੰਦਰ ਚਰਿੱਤਰ, ਸਾਹਸ, ਅਨੁਸ਼ਾਸਨ, ਧਰਮ ਨਿਰਪੱਖ ਦਿ੍ਰਸ਼ਟੀਕੋਣ ਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਦੀ ਗੁਣਵੱਤਾ ਦਾ ਵਿਕਾਸ ਕਰਨ ਲਈ ਸਕੂਲ ਵਿੱਚ ਐਨ. ਸੀ. ਸੀ. ਜੂਨੀਅਰ ਅਤੇ ਸੀਨੀਅਰ ਵਿੰਗ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਐਨ .ਸੀ.ਸੀ. ਕੈਡਟਸ ਨੂੰ ਐਨ. ਸੀ. ਸੀ. ਕੇਅਰ ਟੇਕਰ ਅਜੈ ਪਾਲ ਸਿੰਘ ਦੀ ਦੇਖ ਰੇਖ ਵਿੱਚ ਏ. ਟੀ .ਸੀ.-41ਦੇ ਅੰਤਰਗਤ ਸੀ. ਏ .ਟੀ.ਸੀ.ਵੱਲੋਂ ਆਯੋਜਿਤ ਦਸ ਦਿਨਾਂ ਕੈਂਪ (ਮਿਤੀ:4 ਜੁਲਾਈ 2023 ਤੋਂ 14 ਜੁਲਾਈ 2023) ਵਿੱਚ ਜੋ ਜੀ. ਐਨ. ਡੀ. ਇੰਜੀਨੀਅਰਿੰਗ ਕਾਲੇਜ,ਲੁਧਿਆਣਾ ਲਈ ਰਵਾਨਾ ਕੀਤਾ। ਇਸ ਕੈਂਪ ਵਿੱਚ ਕੈਡਟਸ ਨੂੰ ਡਿ੍ਲ, ਸ਼ੂਟਿੰਗ, ਸਰੀਰਕ ਤੰਦਰੁਸਤੀ, ਫਸਟ ਏਡ ਅਤੇ ਨਕਸ਼ੇ ਪੜੵਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਦੇ ਪ੍ਰਬੰਧ ਨੂੰ ਨੇਪਰੇ ਚੜ੍ਹਾਉਣ ਵਿੱਚ ਕੋਚ ਪ੍ਰੀਤ ਇੰਦਰ ਕੁਮਾਰ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਿਸ਼ਾਲ ਜੈਨ ਨੇ ਕਿਹਾ ਕਿ ਇਹੋ ਜਿਹੇ ਕੈਂਪ ਵਿਦਿਆਰਥੀਆਂ ਨੂੰ ਸਵੈਂਇਛਿਤ ਨਿਰਣਾ ਕਰਨ ,ਸਮਾਜ ਤੇ ਦੇਸ਼ ਸੇਵਾ ਲਈ ਤਤਪਰ ਰਹਿਣਾ ਤੇ ਆਤਮ ਨਿਰਭਰ ਬਣਨਾ ਸਿਖਾਉਣਗੇ।