ਜਗਰਾਉਂ, ,6 ਜੁਲਾਈ ( ਬਲਦੇਵ ਸਿੰਘ) – ਜਗਰਾਉਂ ਦੀ ਉੱਘੀ ਹਸਤੀ ਪ੍ਰਿੰਸੀਪਲ ਸੁਰੈਣ ਸਿੰਘ ਸਿੱਧੂ ਦੀ ਅੱਜ ਮਿਤੀ 6 ਜੁਲਾਈ ਨੂੰ ਮੌਤ ਹੋਣ ਨਾਲ ਜਗਰਾਉਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰਿੰਸੀਪਲ ਸੁਰੈਣ ਸਿੰਘ ਦਾ ਜਨਮ 8 ਅਗਸਤ 1949 ਨੂੰ ਕਪੂਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਜੱਸੋਵਾਲ ਕੁਲਾਰ ਵਿਖੇ ਹੋਇਆ। ਉਹਨਾਂ ਨੇ ਵੱਖ-ਵੱਖ ਸਕੂਲਾਂ ਵਿੱਚ ਬਤੌਰ ਹੈੱਡ ਮਾਸਟਰ ਰਹਿਣ ਉਪਰੰਤ ਪਦਉੱਨਤ ਹੋ ਕੇ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਆਪਣੀ ਸੇਵਾ ਨਿਭਾਈ ਤੇ ਇਸ ਸਕੂਲ ਚੋਂ ਹੀ 31/3/2008 ਨੂੰ ਸੇਵਾ ਮੁਕਤ ਹੋਏ। ਸੁਰੈਣ ਸਿੰਘ ਸਿੱਧੂ ਨੇ ਜਿੱਥੇ ਆਪਣੀ ਅਧਿਆਪਨ ਸੇਵਾ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਨਿਭਾਈ,ਉੱਥੇ ਨੌਕਰੀ ਦੌਰਾਨ ਵੀ ਤੇ ਸੇਵਾ ਮੁਕਤੀ ਤੋਂ ਬਾਅਦ ਵੀ ਵੱਖ-ਵੱਖ ਮੁਲਾਜ਼ਮ,ਸਮਾਜਿਕ ਤੇ ਧਾਰਮਿਕ ਸੰਸਥਾਵਾ ਨਾਲ ਜੁੜੇ ਰਹੇ ਤੇ ਮੋਹਰੀ ਭੂਮਿਕਾ ਨਿਭਾਉਂਦੇ ਰਹੇ। ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਬਾਵਜੂਦ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਅੱਗੇ ਹਾਰਦੇ ਹੋਏ ਅੱਜ ਸਾਨੂੰ ਸਾਰਿਆਂ ਨੂੰ ਸਦਾ ਲਈ ਛੱਡ ਗਏ। ਉਹਨਾਂ ਦਾ ਸਸਕਾਰ ਕੱਲ੍ਹ ਮਿਤੀ 7 ਜੁਲਾਈ ਦਿਨ ਸ਼ੁੱਕਰਵਾਰ ਨੂੰ ਲੱਗਭੱਗ 1 ਵਜੇ ਸ਼ਮਸ਼ਾਨਘਾਟ ਸ਼ੇਰਪੁਰ ਰੋਡ ਜਗਰਾਉਂ ਵਿਖੇ ਕੀਤਾ ਜਾਵੇਗਾ।