ਕਿਸਾਨ ਜਥੇਬੰਦੀਆਂ ਨੇ ਇਸ ਜਾਂਚ ਨੂੰ ਡਰਾਮੇਬਾਜੀ ਕਰਾਰ ਦਿਤਾ
ਜਗਰਾਓਂ, 6 ਜੁਲਾਈ ( ਜਗਰੂਪ ਸੋਹੀ, ਮੋਹਿਤ ਜੈਨ )-ਸਿੱਧਵਾਂਬੇਟ ਰੋਡ ਤੇ ਸਥਿਤ ਏ,ਪੀ ਰਿਫਾਇਨਰੀ ਤੱਪੜ ਹਰਨੀਆਂ ਵਲੋਂ ਰੈਮੀਕਲ ਯੁਕਤ ਪਾਣੀ ਧਰਤੀ ਹੇਠਾਂ ਸਿੱਧੇ ਤੌਰ ਤੇ ਪਾਉਣ ਕਾਰਨ ਇਲਾਕੇ ਦੇ ਟਿਊਬਵੈਲਾਂ ਵਿਚੋਂ ਪ੍ਰਦੂਸ਼ਿਤ ਪਾਣੀ ਆਉਣ ਕਾਰਨ ਇਲਾਕੇ ਵਿਚ ਗੰਭੀਰ ਬਿਮਾਰੀ ਫੈਲਣ ਦੇ ਡਰੋਂ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਏਡੀਸੀ ਅਮਿਤ ਸਰੀਨ ਨੂੰ ਮਿਲਕੇ ਮੰਗ ਪੱਤਰ ਦਿਤਾ ਸੀ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਜਿਸਤੇ ਏ ਡੀ ਸੀ ਵਲੋਂ ਮੌਕੇ ਤੇ ਹੀ ਐਸ ਡੀਐਮ ਜਗਰਾਓਂ ਦੀ ਅਗੁਵਾਈ ਹੇਠ ਚਾਰ ਮੈਂਬਰੀ ਟੀਮ ਗਠਿਤ ਕੀਤੀ ਗਈ ਸੀ ਜਿਸ ਨਿਸ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ, ਨਾਇਬ ਤਹਿਸੀਲਦਾਰ ਅਤੇ ਕਿਸਾਨ ਜਥੇਬੰਦੀ ਦਾ ਇਕ ਮੁਮਾਇੰਦਾ ਸ਼ਾਮਲ ਕੀਤੇ ਗਏ ਸਨ। ਇਸ ਟੀਮ ਵਲੋਂ ਵੀਰਵਾਰ ਨੂੰ ਤੱਪੜ ਹਰਨੀਆਂ ਪਿੰਡ ਪਹੁੰਚ ਕੇ ਏ ਪੀ ਰਿਫਾਇਨਰੀ ਦੀ ਜਾਂਚ ਕੀਤੀ ਅਤੇ ਉਥੋਂ ਆਸ ਪਾਸ ਮੋਟਰਾਂ ਤੋਂ ਪਾਣੀ ਦੇ ਸੈਂਪਲ ਲਏ। ਇਸ ਮੌਕੇ ਕਿਸਾਨ ਯੂਨੀਅਨ ਡਕੌਂਦਾ ਦੇ ਜਗਰਾਓਂ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸ਼ੇਰਪੁਰ ਕਲਾਂ ਦੇ ਇਕਾਈ ਪ੍ਰਧਾਨ ਅਰਜਨ ਸਿੰਘ ਤਾਰਾ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ। ਮੌਕੇ ਤੇ ਪਹੁੰਚੀ ਜਾਂਚ ਟੀਮ ਵਿਚ ਪ੍ਰਸ਼ਾਸ਼ਨ ਵੱਲੋਂ ਐਸ ਡੀ ਐਮ ਮਨਜੀਤ ਕੌਰ, ਪੁਲਿਸ ਵਿਭਾਗ ਵੱਲੋਂ ਡੀ,ਐਸ, ਪੀ ਸਤਿੰਦਰਪਾਲ ਸਿੰਘ ਵਿਰਕ,ਐਸ ਐਚ ਓ ਅਮਰਜੀਤ ਸਿੰਘ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗੁਰਮੀਤ ਸਿੰਘ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਸਿੰਘ ਹਿੱਸੋਵਾਲ ਉਚੇਚੇ ਤੌਰ ਤੇ ਪਹੁੰਚੇ।
ਕੀ ਕਹਿਣਾ ਹੈ ਐਸ ਡੀ ਐਮ ਦਾ-
ਇਸ ਮੌਕੇ ਂ ਐਸ ਡੀ ਐਮ ਮਨਜੀਤ ਕੌਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੀਆਂ ਪੰਚਾਇਤਾਂ ਦੀ ਸ਼ਿਕਾਇਤ ਤੇ ਏਡੀਸੀ ਵਲੋਂ ਗਠਿਤ ਕੀਤੀ ਗਈ ਟੀਮ ਸਮੇਤ ਉਹ ਇਸ ਫੈਕਟਰੀ ਵਿਚ ਜਾਂਚ ਲਈ ਪਹੁੰਚੇ ਹਨ। ਉਨ੍ਹੰ ਵੱਖ ਵੱਖ ਪਾਣੀ ਦੇ ਸੈਂਪਲ ਹਾਸਿਲ ਕੀਤੇ ਹਨ। ਜਿੰਨਾਂ ਨੂੰ ਜਾਂਚ ਲਈ ਵੈਬੋਰਟਰੀ ਵਿਚ ਭੇਜਿਆ ਜਾਵੇਗਾ। ਜੋ ਵੀ ਰਿਪੋਰਟ ਆਏਗੀ ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਫੈਕਟਰੀ ਵਲੋਂ ਸਿੱਧੇ ਤੌਰ ਤੇ ਬੋਰ ਕਰਕੇ ਪਾਣੀ ਪਾਉਣ ਵਾਲਾ ਪੁਆਇੰਟ ਕੋਈ ਨਹੀਂ ਮਿਲਿਆ।
ਪ੍ਰਦੂਸ਼ਨ ਕੰਟਰੋਲ ਬੋਰਡ ਦਿੰਦਾ ਰਿਹਾ ਕਲੀਨਚਿਟ-
ਇਸ ਮੌਕੇ ਜਜੋਂ ਕਿਸਾਨ ਯੂਨਿਅਨ ਦੇ ਆਗੂਆਂ ਵਲੋਂ ਐਸ ਡੀ ਐਮ ਨੂੰ ਇਹ ਸਵਾਲ ਕੀਤਾ ਕਿ ਸਾਲ ਪਹਿਲਾਂ ਵੀ ਇਸ ਫੈਕਟਰੀ ਦੀ ਸ਼ਿਕਾਇਤ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਜਾਂਚ ਕੀਤੀ ਗਈ ਸੀ ਪਰ ਉਸਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋਈ। ਇਸ ਤੇ ਮੌਕੇ ਤੇ ਮੌਜੂਦ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਸੀਅਨ ਨੂੰ ਜਵਾਬ ਲਈ ਕਿਹਾ ਗਿਆ ਤਾਂ ਉਨ੍ਹਾਂ ਤੁਰੰਤ ਪਿਛਲੀ ਰਿਪੋਰਟ ਬਾਰੇ ਦਸਿਆ ਕਿ ਉਸ ਸਮੇਂ ਕੀਤੀ ਗਈ ਜਾਂਚ ਵਿਚ ਨਿਯਮਤ ਪੈਮਾਨੇ ਅਨੁਸਾਰ ਹੀ ਸਭ ਕੁਝ ਠੀਕ ਪਾਇਆ ਗਿਆ। ਇਨਾਂ ਹੀ ਨਹੀਂ ਉਨ੍ਹਾਂ ਜਨਵਰੀ 2023 ਵਿਚ ਵੀ ਇਸ ਵੀ ਇਸ ਫੈਕਟਰੀ ਵਿਚ ਕੀਤੀ ਗਈ ਜਾਂਚ ਰਿਪੋਰਟ ਬਾਰੇ ਦੱਸਿਆ ਕਿ ਜਨਵਰੀ ਵਿਚ ਵੀ ਸਭ ਕੁਝ ਠੀਕ ਸੀ। ਐਕਸੀਅਨ ਵਲੋਂ ਦੱਸੀਆਂ ਗਈਆਂ ਰਿਪੋਰਟਾਂ ਤੋਂ ਮੌਕੇ ਤੇ ਮੌਜੂਦ ਕਿਸਾਨ ਜਥੇਬੰਦੀਆਂ ਅਤੇ ਪੰਚਾਇਤਾਂ ਵੋਲੰ ਹੈਰਾਨੀ ਜਤਾਈ।
ਕਿਸਾਨ ਆਗੂ ਕਮਾਲਪੁਰਾ ਨੇ ਕਿਹਾ ਜਾਂਚ ਮਹਿਜ ਡਰਾਮਾ-
ਇਸ ਸਮੇਂ ਕਿਸਾਨ ਯੂਨੀਅਨ ਡਕੌਂਦਾ ਦੇ ਜਗਰਾਓਂ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਇਹ ਜਾਂਚ ਮਹਿਜ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਹੈ। ਜਾਂਚ ਅਧਿਕਾਰੀਆਂ ਵਲੋਂ ਨਾ ਤਾਂ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨੂੰ ਅਤੇ ਨਾ ਹੀ ਮੀਡੀਆ ਨੂੰ ਫੈਕਟਰੀ ਅੰਦਕ ਜਾਂਚ ਸਮੇਂ ਨਾਲ ਲਿਜਾਇਾ ਗਿਆ। ਫੈਕਟਰੀ ਮਾਲਕਾਂ ਵਲੋਂ ਜੋ ਉਨ੍ਹਾਂ ਨੂੰ ਦਿਖਾਇਾ ਗਿਆ ਉਹ ਉਹੀ ਦੇਖ ਕੇ ਬਾਹਰ ਆ ਗਏ ਹਨ। ਕਿਸਾਨ ਜਥੇਬੰਦੀ ਦੇ ਆਗੂ ਨੇ ਦੋਸ਼ ਲਗਾਇਆ ਕਿ ਪ੍ਰਦੂਸ਼ਿਤ ਪਾਣੀ ਜੋ ਕਿ ਰਿਫਾਇਨਰੀ ਵੱਲੋਂ ਧਰਤੀ ਵਿੱਚ ਖਪਾਇਆ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਵਿੱਚ ਮੋਟਰਾਂ ਵਿਚੋਂ ਕਾਲੇ ਰੰਗ ਦਾ ਪਾਣੀ ਆਉਣ ਲੱਗ ਪਿਆ। ਇਸ ਬਾਰੇ ਉਚ ਅਧਿਕਾਰੀਆਂ ਨੇ ਫੈਕਟਰੀ ਮਾਲਕਾਂ ਨਾਲ ਗੱਲਬਾਤ ਕੀਤੀ। ਇਸੇ ਮਾਮਲੇ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੇਰਪੁਰ ਕਲਾਂ ਦੇ ਸ਼ਮਸ਼ੇਰ ਸਿੰਘ ਅਤੇ ਨਿੰਦਰ ਸਿੰਘ ਹੁਰਾਂ ਦੀਆਂ ਮੋਟਰਾਂ ਦੇ ਪਾਣੀਆਂ ਦੇ ਸੈਂਪਲ ਵੀ ਲਏ ਗਏ। ਯੂਨੀਅਨਾਂ ਵੱਲੋਂ ਏਪੀ ਰਿਫਾਇਨਰੀ ਦੇ ਵਿਰੁੱਧ ਵੱਡਾ ਇਕੱਠ ਵੀ ਕੀਤਾ ਗਿਆ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹ ਮਾਮਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਸਮੇਂ ਕਿਸਾਨ ਯੂਨੀਅਨ ਡਕੌਂਦਾ ਤੋਂ ਇਲਾਵਾ,ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਵੀ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਸਮੇਂ ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਪਰਮਜੀਤ ਸਿੰਘ ਫਤਿਹਗੜ੍ਹ ਸਿਵੀਆਂ, ਸੁਖਦੇਵ ਸਿੰਘ, ਬਲਾਕ ਸੰਮਤੀ ਹਰਬੰਸ ਸਿੰਘ ਬੰਗਾ, ਡਾਇਰੈਕਟਰ ਸੋਸਾਇਟੀ ਸੁਖਦੇਵ ਸਿੰਘ, ਭਗਵੰਤ ਸਿੰਘ ਭੰਤਾ,ਪੰਚ ਜਗਦੇਵ ਸਿੰਘ, ਰਣਜੀਤ ਸਿੰਘ ਜੀਤੀ, ਮੀਤਪਾਲ ਸਿੰਘ, ਗੁਰਸੇਵਕ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ। ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਜਿਸਦਾ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ।