ਲੁਧਿਆਣਾ (ਭਗਵਾਨ ਭੰਗੂ) ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਨੂੰ ਭਾਰੀ ਪ੍ਰਭਾਵਿਤ ਕੀਤਾ ਉੱਥੇ ਹੀ ਸਮਰਾਲਾ ਸ਼ਹਿਰ ਦੇ ਨੇੜਲਾ ਪਿੰਡ ਹੇਡੋਂ ਪੂਰੀ ਤਰਾਂ ਡੁੱਬ ਗਿਆ । ਇਸ ਪਿੰਡ ਦੇ ਘਰ ਘਰ ਵਿੱਚ ਪਾਣੀ ਭਰ ਗਿਆ । ਪਿੰਡ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਪਾਣੀ 3-3 ਫੁੱਟ ਆ ਚੁੱਕਾ ਹੈ । ਪਿੰਡ ਦੇ ਲੋਕ ਲੋੜੀਂਦਾ ਸਮਾਨ ਚੁੱਕ ਆਪਣੀਆਂ ਛੱਤਾਂ ਤੇ ਪਹੁੰਚੇ । ਇਸ ਪਿੰਡ ਵਿੱਚ ਬਣੀ ਪੁਲਿਸ ਚੌਂਕੀ ਵਿੱਚ ਵੀ ਪਾਣੀ ਦੋ ਦੋ ਫੁੱਟ ਪਾਣੀ ਵੜ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਿੰਡ ਦੇ ਸਰਪੰਚ ਨੇ ਕਿਹਾ ਕਿ ਅੱਜ ਪਹਿਲੀ ਵਾਰ ਪਿੰਡ ਵਿੱਚ ਪਾਣੀ ਨਹੀ ਆਇਆ ਇਹ ਪਹਿਲਾਂ ਵੀ ਕਈ ਵਾਰ ਪਿੰਡ ਵਿਚ ਪਾਣੀ ਆ ਚੁੱਕਿਆ ਹੈ ਅਤੇ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਕਿ ਇਸ ਪਾਣੀ ਦੀ ਮਾਰ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਪਿੰਡ ਦੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਘਰ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ।