Home Political ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ

ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ

166
0


ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਧਨਖੜ ਨੂੰ 528 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੀ ਵਿਰੋਧੀ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। 15 ਸੰਸਦ ਮੈਂਬਰਾਂ ਦੀਆਂ ਵੋਟਾਂ ਰੱਦ ਹੋ ਚੁੱਕੀਆਂ ਹਨ। ਧਨਖੜ ਹੁਣ 11 ਅਗਸਤ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਦੱਸਣਯੋਗ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ।ਇਨ੍ਹਾਂ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ ਦੇ ਉਮੀਦਵਾਰ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ (71) ਤੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ (80) ਵਿਚਾਲੇ ਸਿੱਧਾ ਮੁਕਾਬਲਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਚੋਣ ਜਿੱਤਣ ‘ਤੇ ਵਧਾਈ ਦਿੱਤੀ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜਗਦੀਪ ਧਨਖੜ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਕਿਸਾਨ ਦੇ ਪੁੱਤਰ ਜਗਦੀਪ ਧਨਖੜ ਦਾ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਚੋਣ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੈ। ਧਨਖੜ ਜੀ ਆਪਣੇ ਲੰਬੇ ਜਨਤਕ ਜੀਵਨ ਵਿੱਚ ਲਗਾਤਾਰ ਜਨਤਾ ਨਾਲ ਜੁੜੇ ਰਹੇ ਹਨ। ਉਪਰਲੇ ਸਦਨ ਨੂੰ ਯਕੀਨੀ ਤੌਰ ‘ਤੇ ਜ਼ਮੀਨੀ ਮੁੱਦਿਆਂ ਦੀ ਉਸ ਦੀ ਨੇੜਲੀ ਸਮਝ ਅਤੇ ਉਸ ਦੇ ਤਜ਼ਰਬੇ ਤੋਂ ਲਾਭ ਹੋਵੇਗਾ।ਉਨ੍ਹਾਂ ਨੇ ਆਪਣੇ ਅਗਲੇ ਟਵੀਟ ‘ਚ ਲਿਖਿਆ, ‘ਮੈਨੂੰ ਯਕੀਨ ਹੈ ਕਿ ਜਗਦੀਪ ਧਨਖੜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ‘ਚ ਸੰਵਿਧਾਨ ਦੇ ਆਦਰਸ਼ ਸਰਪ੍ਰਸਤ ਸਾਬਤ ਹੋਣਗੇ। ਮੈਂ ਉਸ ਨੂੰ ਇਸ ਜਿੱਤ ਲਈ ਵਧਾਈ ਦਿੰਦਾ ਹਾਂ। ਨਾਲ ਹੀ, ਮੋਦੀ ਜੀ ਦੀ ਅਗਵਾਈ ਹੇਠ, ਮੈਂ ਧਨਖੜ ਜੀ ਦਾ ਸਮਰਥਨ ਕਰਨ ਲਈ ਐਨਡੀਏ ਸਹਿਯੋਗੀਆਂ, ਹੋਰ ਪਾਰਟੀਆਂ ਅਤੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਪਾਉਣ ਵਾਲੇ ਪਹਿਲੇ ਸੰਸਦ ਮੈਂਬਰਾਂ ਵਿੱਚੋਂ ਸਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ ,ਕਈ ਕੇਂਦਰੀ ਮੰਤਰੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ।

LEAVE A REPLY

Please enter your comment!
Please enter your name here