ਬਰਨਾਲਾ, 11 ਜੁਲਾਈ ( ਜਗਸੀਰ ਸਹਿਜੜਾ ) ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਤੋਂ ਬਸਾਂ ਰਾਹੀਂ ਹਰ ਸਾਲ ਗੁਰਜੰਟ ਸਿੰਘ ਸੋਨਾ ਸੰਗਤਾਂ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਆ ਰਹੇ ਹਨ। ਇਹ ਯਾਤਰਾ ਗੁਰਜੰਟ ਸਿੰਘ ਸੋਨਾ 20 ਸਾਲਾਂ ਤੋਂ ਹਰ ਸਾਲ ਸੰਗਤਾਂ ਨੂੰ ਕਰਵਾ ਰਹੇ ਹਨ। ਇਸ ਵਾਰ ਵੀ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਤੋ 50 ਸੰਗਤਾਂ ਦਾ ਜਥਾ ਲੈ ਕੇ ਗਏ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ ਵਾਪਿਸ ਰਾਤੀਂ ਪਰਤੇ। ਸੰਗਤਾਂ ਨੇ ਗੁਰਦੁਆਰਾ ਰਾੜਾ ਸਾਹਿਬ, ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਵਿਰਾਸਤ ਏ ਖਾਲਸਾ ਅਜੂਬਾ, ਗੁਰਦੁਆਰਾ ਪਰਿਵਾਰ ਵਿਛੋੜਾ, ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਚਮਕੌਰ ਸਾਹਿਬ,ਦਾਸਤਾਨ ਏ ਸਹਾਦਤ ਦੇ ਦਰਸ਼ਨ ਕੀਤੇ ਅਤੇ ਗੁਰਬਾਣੀ ਸਰਵਨ ਕੀਤੀ। ਇਸ ਤੋਂ ਇਲਾਵਾ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮਨੀਕਰਨ ਸਾਹਿਬ, ਗੁਰਦੁਆਰਾ ਘੁਮਾਣ ਸਾਹਿਬ, ਗੁਰਦੁਆਰਾ ਰੀਠਾ ਸਾਹਿਬ ਆਦਿ ਧਾਰਮਿਕ ਸਥਾਨਾਂ ਦੇ ਦਰਸਨ ਵੀ ਕਰਵਾਏ ਜਾਂਦੇ ਹਨ। ਇਸ ਮੋਕੇ ਗੁਰਜੰਟ ਸਿੰਘ ਸੋਨਾ, ਹਰਕੀਰਤ ਸਿੰਘ, ਮੱਖਣ ਸਿੰਘ, ਮੋਹਨਜੀਤ ਸਿੰਘ ਗੋਰਾ, ਛਿੰਦਰ ਕੌਰ, ਸੁਰਿੰਦਰ ਸਿੰਘ, ਹਰਸਿਮਰਨਜੀਤ ਸਿੰਘ, ਹਰਪ੍ਰੀਤ ਸਰਮਾ, ਲਖਵੀਰ ਸਿੰਘ, ਪੱਪੂ ਜੱਸਲ, ਅਕਾਸ਼ ਜੱਸਲ, ਰਜਨਦੀਪ ਕੌਰ ਅਨੂੰ, ਗੁਰਮੀਤ ਕੌਰ, ਜੈਸਲੀਨ, ਡਾ. ਭਰਪੂਰ ਸਿੰਘ ਬੇਦੀ, ਰਜਨੀ ਰਾਣੀ ਆਦਿ ਸੰਗਤਾਂ ਹਾਜਰ ਸਨ।