ਸਰਕਾਰ ਫਸਲਾਂ ਦੀ ਹੋਈ ਤਬਾਹੀ ਦੀ ਸਪੈਸ਼ਲ ਗਰਦਾਵਰੀ ਕਰਵਾਏ-ਕਲੇਰ
ਸਿੱਧਵਾਂ ਬੇਟ 10 ਜੁਲਾਈ ( ਭਗਵਾਨ ਭੰਗੂ)–ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਅੱਜ ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਉਨਾਂ ਦੀਆਂ ਸਮੱਸਿਆਂਵਾਂ ਸੁਣੀਆਂ। ਇਸ ਮੌਕੇ ਸਰਪੰਚ ਕੇਵਲ ਸਿੰਘ ਖੈਹਿਰਾ ਅਤੇ ਤਜਿੰਦਰਪਾਲ ਸਿੰਘ ਕੰਨੀਆ ਨੇ ਮੇਰਾ ਧਿਆਨ ਬੁਰਜੀ ਨੰਬਰ 60 ਦੇ ਅਗਲੇ ਪਾਸੇ ਬੰਨ ਦੀ ਖਸਤਾ ਹਾਲਤ ਵੱਲ ਦਵਾਇਆ ਤੇ ਕੰਨੀਆ ਖੁਰਦ ਦੇ ਕੁੱਝ ਵਸ਼ਨੀਕਾਂ ਦੇ ਘਰ ਪਾਣੀ ਵਿੱਚ ਘਿਰ ਗਏ ਹਨ। ਉਨਾਂ ਵਾਸਤੇ ਤਰਪਾਲਾ ਦੀ ਲੋੜ ਹੈ । ਬੁਰਜੀ ਨੰਬਰ 60 ਦੀ ਮਜ਼ਬੂਤੀ ਤੇ ਹੋਰ ਦਰ ਪੇਸ਼ ਸਮੱਸਿਆਂਵਾਂ ਸਬੰਧੀ ਐਸ ਡੀ ਐਮ ਜਗਰਾਉਂ ਨਾਲ ਫੋਨ ਤੇ ਸਪੰਰਕ ਕਰ ਕੇ ਸਮਾਧਾਨ ਕਰਾਇਆ ਗਿਆ। ਐੱਸ ਆਰ ਕਲੇਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਫਸਲਾ ਦੀ ਤਬਾਹੀ ਹੋਈ ਹੈ। ਉਸ ਦੀ ਸਪੈਸ਼ਲ ਗਰਦਾਵਰੀ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਐਸ ਆਰ ਕਲੇਰ ਨੇ ਪਾਣੀ ਦੀ ਮਾਰ ਹੇਠ ਆਏ ਪਰਿਵਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦ ਪਰਿਵਾਰਾਂ ਲਈ ਲੰਗਰ ਸੇਵਾ ਹਰ ਸਮੇਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਅਸੀ ਹਰ ਸੰਭਵ ਸਹਿਯੋਗ ਲਈ 24 ਘੰਟੇ ਹਾਜ਼ਰ ਹਾਂ ।ਇਸ ਮੌਕੇ ਹਾਜ਼ਰ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਤਜਿੰਦਰਪਾਲ ਸਿੰਘ ਕੰਨੀਆ ਖੁਰਦ, ਸਰਪੰਚ ਕੇਵਲ ਸਿੰਘ ਖਹਿਰਾ , ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਭਾਵਖੰਡਨ ਸਿੰਘ ਗਿੱਦੜਵਿੰਡੀ, ਹਰੀ ਸਿੰਘ ਕਾਉਂਕੇ,ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਪੰਚ ਨਿਰਮੋਹ ਸਿੰਘ ਪਰਜੀਆ ਕਲਾ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਪ੍ਰਧਾਨ ਸੁਰਵੇਸ ਕੁਮਾਰ ਗੁਡਗੋ,ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ, ਰਾਜਮਨਦੀਪ ਸਿੰਘ ਕਾਉਂਕੇ, ਜਸਵੀਰ ਸਿੰਘ ਜੋਜੋ ਮਾਣੂੰਕੇ ਤੇ ਹੋਰ ਹਾਜ਼ਰ।