Home Protest ਤੱਪੜ ਹਰਨੀਆਂ ਫੈਕਟਰੀ ਸੰਬੰਧੀ ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ

ਤੱਪੜ ਹਰਨੀਆਂ ਫੈਕਟਰੀ ਸੰਬੰਧੀ ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ

38
0

ਸੰਘਰਸ਼ ਲਈ 51 ਮੈਂਬਰੀ ਕਮੇਟੀ ਦਾ ਗਠਨ

ਜਗਰਾਉਂ, 11 ਜੁਲਾਈ ( ਜਗਰੂਪ ਸੋਹੀ, ਭਗਵਾਨ ਭੰਗੂ)-ਪਿੰਡ ਤੱਪੜ ਹਰਨੀਆਂ ਫੈਕਟਰੀ ਸੰਬੰਧੀ ਚਲ ਰਹੇ ਸੰਘਰਸ਼ ਨੂੰ ਲੈ ਕੇ ਅਰਜਨ ਸਿੰਘ ਖੇਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਗੁਰਦੁਆਰਾ ਜਾਗ੍ਰਤਸਰ ਸਾਹਿਬ ਸ਼ੇਰਪੁਰ ਕਲਾਂ ਵਿਖੇ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਹੋਇਆ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾ ਬਾਜਣ, ਰਾਜੇਵਾਲ ਦੇ ਜਿਲਾ ਪ੍ਰਧਾਨ ਤਰਲੋਚਨ ਸਿੰਘ ਬਰਮੀ, ਕਾਦੀਆਂ ਦੇ ਜਿਲਾ ਪ੍ਰਧਾਨ ਗੁਰਜੀਤ ਸਿੰਘ ਰਾਏਕੋਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ 51 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਕਨਵੀਨਰ ਅਰਜਨ ਸਿੰਘ ਖੇਲਾ ਸਰਪੰਚ, ਸਰਬਜੀਤ ਸਿੰਘ ਸ਼ੇਰਪੁਰ ਕਲਾਂ , ਸੁਦਾਗਰ ਸਿੰਘ, ਹਰਪ੍ਰੀਤ ਸਿੰਘ ਗ਼ਾਲਿਬ ਕਲਾਂ, ਜਸਵੀਰ ਸਿੰਘ ਸਰਪੰਚ, ਸਿਕੰਦਰ ਸਿੰਘ ਸਰਪੰਚ, ਏਕਮਕਾਰ ਸਿੰਘ ਫਤਹਿਗੜ ਸਿਵੀਆ, ਸਵਰਨ ਸਿੰਘ ,ਹਰਨੇਕ ਸਿੰਘ ਸਰਪੰਚ, ਸੋਹਣ ਸਿੰਘ ਬੋਤਲਵਾਲਾ , ਕਲਦੀਪ ਸਿੰਘ ਸਰਪੰਚ, ਪਰਮਜੀਤ ਸਿੰਘ ਸ਼ੇਰਪੁਰ ਖੁਰਦ ,ਸੁਖਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ,ਜਸਵੰਤ ਸਿੰਘ ਸਰਪੰਚ, ਜਸਵਿੰਦਰ ਸਿੰਘ ਸਵੱਦੀ ਖੁਰਦ, ਪਰਸ਼ੋਤਮ ਸਿੰਘ, ਗੁਰਦੀਪ ਸਰਪੰਚ , ਜੋਗਿੰਦਰ ਸਿੰਘ ਮਲਸੀਹਾ ਬਾਜਣ , ਡਾਕਟਰ ਜਗਸੀਰ ਸਿੰਘ, ਹਰਦੀਪ ਸਿੰਘ ਖੈਹਿਰਾ ਸਰਪੰਚ, ਜਤਿੰਦਰਪਾਲ ਸਿੰਘ ਸਫੀਪੁਰਾ, ਸਤਬੀਰ ਸਿੰਘ ਸਰਪੰਚ, ਗੁਰਮੀਤ ਸਿੰਘ ਅਬੂਪੁਰਾ, ਸਰਿੰਦਰ ਸਿੰਘ, ਮਨਿੰਦਰ ਸਿੰਘ ਸਰਪੰਚ, ਨਵਦੀਪ ਸਿੰਘ ਕੋਠੇ ਬੱਗੂ, ਤੇਜਿੰਦਰ ਸਿੰਘ, ਦਵਿੰਦਰ ਸਿੰਘ ਚਾਹਲ ਸਰਪੰਚ, ਕੁਲਦੀਪ ਸਿੰਘ ਕੋਠੇ ਸ਼ੇਰਜੰਗ, ਬਲਜਿੰਦਰ ਸਿੰਘ ਪੰਚ, ਬਚਿੱਤਰ ਸਿੰਘ ਚੁਣੇ ਗਏ। ਬਲਾਕ ਪ੍ਰਧਾਨ ਹਰੀ ਸਿੰਘ ਕੋਟਮਾਨਾ, ਹਰਜੀਤ ਸਿੰਘ ਜਨੇਤਪੁਰਾ ਬਲਾਕ ਪ੍ਰਧਾਨ ਡਕੌਂਦਾ, ਬਲਵਿੰਦਰ ਸਿੰਘ ਕਮਾਲਪੁਰਾ, ਦੇਸ਼ਰਾਜ ਸਿੰਘ ਕਮਾਲਪੁਰਾ, ਲਖਵੀਰ ਸਿੰਘ ਸਮਰਾ, ਗੁਰਵਿੰਦਰ ਸਿੰਘ ਸ਼ੇਰਪੁਰ ਕਲਾਂ ਰਾਜੇਵਾਲ ਦਾ ਬਲਾਕ ਪ੍ਰਧਾਨ ,ਮਨਪ੍ਰੀਤ ਸਿੰਘ ਗੋਂਦਵਾਲ, ਹਰਨੇਕ ਸਿੰਘ ਸਵੱਦੀ ਖੁਰਦ, ਸੁਖਦੇਵ ਸਿੰਘ ਰਾਮਗੜ੍ਹ ਭੁੱਲਰ, ਮੱਘਰ ਸਿੰਘ ਸ਼ੇਰਪੁਰ ਖੁਰਦ , ਮਦਨ ਸਿੰਘ ਸਰਪੰਚ, ਵਰਕਪਾਲ ਸਿੰਘ ਲੀਲਾਂ ਮੇਘ ਸਿੰਘ, ਸਵਰਨਜੀਤ ਸਿੰਘ ਸਰਪੰਚ, ਦੀਦਾਰ ਸਿੰਘ ਮਲਕ, ਰੇਸਮ ਸਿੰਘ, ਮਨਜੀਤ ਸਿੰਘ ਲੀਲਾਂ ਮੇਘ ਸਿੰਘ ਹਾਜ਼ਰ ਹੋਏ। ਇਸ ਮੌਕੇ ਹੜਾਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਾਲ ਦੀ ਘੜੀ ਅਗਲਾ ਸੰਘਰਸ਼ ਅਗੇ ਪਾਇਆ ਗਿਆ। ਏਡੀਸੀ ਜਗਰਾਓਂ ਵੱਲੋਂ ਬਣਾਈ ਜਾਂਚ ਕਮੇਟੀ ਵੱਲੋਂ ਲਏ ਸੈਂਪਲਾਂ ਜਾਣਕਾਰੀ ਲੈ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

LEAVE A REPLY

Please enter your comment!
Please enter your name here