Home Education ਭਾਸ਼ਾ ਵਿਭਾਗ ਵੱਲੋਂ ਕਰਵਾਇਆ ਰੂ—ਬ—ਰੂ ਸਮਾਗਮ

ਭਾਸ਼ਾ ਵਿਭਾਗ ਵੱਲੋਂ ਕਰਵਾਇਆ ਰੂ—ਬ—ਰੂ ਸਮਾਗਮ

41
0


ਫ਼ਤਹਿਗੜ੍ਹ ਸਾਹਿਬ, 08 ਸਤੰਬਰ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਭਾ਼ਸਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਵੱਲੋਂ ਰੂ—ਬ- ਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰੂਬਰੂ ਸ਼ਖ਼ਸੀਅਤ ਵਜੋਂ ਸ਼ਾਹਬਾਦ ਮਾਰਕੰਡਾ ਦੇ ਮਾਰਕੰਡਾ ਨੈਸ਼ਨਲ ਕਾਲਜ ਸ਼ਾਹਬਾਦ ਦੇ ਸਾਬਕਾ ਪ੍ਰੋਫੈਸਰ, ਪ੍ਰਿਸੀਪਲ , ਉੱਘੇ ਵਿਦਵਾਨ, ਚਿੰਤਕ ਤੇ ਲੇਖਕ ਡਾ.ਹਰਜੀਤ ਸਿੰਘ ਸੱਧਰ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਡਾ.ਕੁਲਦੀਪ ਸਿੰਘ ਦੀਪ ਵੱਲੋਂ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਸ਼ਖ਼ਸੀਅਤ ਵਜੋਂ ਉੱਘੇ ਕਵੀ ਸੰਤ ਸਿੰਘ ਸੋਹਲ ਵੀ ਸ਼ਾਮਿਲ ਹੋਏ। ਸਰੋਤਿਆ ਨੂੰ ਸੰਬੋਧਨ ਕਰਦਿਆ ਡਾ.ਹਰਜੀਤ ਸਿੰਘ ਸੱਧਰ ਵੱਲੋ ਆਪਣੇ ਜੀਵਨ ਕਾਲ ਦੇ ਨਾਲ ਸਬੰਧਤ ਤਜ਼ਰਬਿਆ ਦੇ ਨਾਲ—ਨਾਲ ਆਪਣੇ ਅਕਾਦਮਿਕ ਤੇ ਲੇਖਕ ਜੀਵਨ ਦੇ ਕੰਮਾ ਉੱਪਰ ਚਾਨਣਾ ਪਾਇਆ ।ਡਾ.ਕੁਲਦੀਪ ਸਿੰਘ ਦੀਪ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆ ਅਜੋਕੇ ਦੌਰ ਵਿੱਚ ਅਗਾਹਵਧੂ ,ਲੋਕਪੱਖੀ ਸਾਹਿਤ ਦੀ ਸਿਰਜਣਾ ਕਰਨ ਉੱਪਰ ਜ਼ੋਰ ਦਿੱਤਾ।ਉਨ੍ਹਾਂ ਲੇਖਕ ਦੀ ਸਮਾਜਿਕ ਦੇਣ ਤੇ ਮਹੱਤਤਾ ਉੱਪਰ ਵੀ ਰੌਸ਼ਨੀ ਪਾਈ। ਉਨ੍ਹਾ ਅਨੁਸਾਰ ਸਾਹਿਤ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ।ਮੁੱਖ ਮਹਿਮਾਨ ਵਜੋ ਸੰਤ ਸਿੰਘ ਸੋਹਲ ਨੇ ਆਪਣਾ ਭਾਸ਼ਣ ਦਿੰਦਿਆ ਡਾ.ਹਰਜੀਤ ਸਿੰਘ ਸੱਧਰ ਜੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆ ਉਨ੍ਹਾਂ ਦਾ ਕਾਵਿਕ ਚਿਤਰਨ ਪੇਸ਼ ਕੀਤਾ।ਸਮਾਗਮ ਵਿੱਚ ਪਹੁੰਚੀਆ ਸ਼ਖ਼ਸੀਅਤਾਂ ਨੂੰ ਜੀਓ ਆਇਆ ਅਮਰਵੀਰ ਸਿੰਘ ਚੀਮਾਂ ਵੱਲੋਂ ਆਖਿਆ ਗਿਆ ਤੇ ਸਮੁੱਚੇ ਮੰਚ ਸੰਚਲਨ ਦਾ ਕਾਰਜ ਵੀ ਕੀਤਾ। ਆਖੀਰ ਵਿੱਚ ਪਹੁੰਚੀਆ ਹੋਈਆ ਸ਼ਖ਼ਸੀਅਤਾ ਦਾ ਰਸਮੀ ਧੰਨਵਾਦ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਦੇ ਨਾਲ—ਨਾਲ ਉਨ੍ਹਾਂ ਨੇ ਵਿਭਾਗ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਉੱਪਰ ਚਾਨਣਾ ਪਾਇਆ ।ਇਸ ਸਮਾਗਮ ਵਿੱਚ ਸਰੋਤੇ ਤੇ ਲੇਖਕਾਂ ਵਿੱਚ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ,ਡਾ.ਗੁਰਵਿੰਦਰ ਅਮਨ ,ਕਰਨੈਲ ਸਿੰਘ ਵਜ਼ੀਰਾਬਾਦ ,ਸੁਰਿੰਦਰ ਕੌਰ ਬਾੜਾ, ਪ੍ਰੇਮ ਲਤਾ , ਮਨਿੰਦਰ ਕੌਰ ਬੱਸੀ ,ਲਾਲ ਮਿਸਤਰੀ ,ਰਣਜੀਤ ਸਿੰਘ ਰਾਗੀ, ਇੰਦਰਜੀਤ ਸਿੰਘ ਲਾਬਾਂ,ਹਰਜਿੰਦਰ ਕੌਰ ਸੱਧਰ, ਦਰਬਾਰਾ ਸਿੰਘ ਢੀਂਡਸਾ ,ਐਡਵੋਕੇਟ ਲਵਜੀਤ ਸਿੰਘ ,ਗੁਰਅਮਨਪ੍ਰੀਤ ਸਿੰਘ ,ਸੂਰਜ ਭਾਨ ਤੇ ਰਾਜਵੀਰ ਸਿੰਘ ਸ਼ਾਮਿਲ ਹੋਏ।

LEAVE A REPLY

Please enter your comment!
Please enter your name here