Home ਨੌਕਰੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ 50 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ...

ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ 50 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

33
0


ਫ਼ਤਹਿਗੜ੍ਹ ਸਾਹਿਬ, 08 ਸਤੰਬਰ (ਰੋਹਿਤ ਗੋਇਲ – ਮੋਹਿਤ ਜੈਨ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੇਰੋਜ਼ਗਾਰੀ ਦੇ ਖਾਤਮੇ ਲਈ ਪੂਰੀ ਦ੍ਰਿੜਤਾ ਨਾਲ ਅੱਗੇ ਵੱਧ ਰਹੇ ਹਨ ਅਤੇ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਬਿਨਾਂ ਕਿਸੇ ਸਿਫਾਰਸ਼ ਅਤੇ ਬਿਨਾਂ ਰਿਸ਼ਵਤ ਤੋਂ ਨਿਰੋਲ ਯੋਗਤਾ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬੱਚਤ ਭਵਨ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ 50 ਦੇ ਕਰੀਬ ਆਂਗਨਵਾੜੀ ਵਰਕਰਾਂ ਤੇ ਆਂਗਨਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਨੌਕਰੀਆਂ ਸਿਰਫ ਸਿਫਾਰਸ਼ਾਂ ਜਾਂ ਪੈਸਿਆਂ ਦੇ ਬਲ ਤੇ ਹੀ ਮਿਲਦੀਆਂ ਰਹੀਆਂ ਹਨ ਪ੍ਰੰਤੂ ਸਾਡੀ ਸਰਕਾਰ ਨੇ ਪੰਜਾਬ ਅੰਦਰ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾਣ ਬਾਰੇ ਨੌਜਵਾਨਾਂ ਵਿੱਚ ਵੱਧ ਰਿਹਾ ਰੁਝਾਨ ਬਹੁਤ ਜਲਦੀ ਖ਼ਤਮ ਹੋ ਜਾਵੇਗਾ ਅਤੇ ਨੌਜਵਾਨ ਆਪਣੇ ਦੇਸ਼ ਅਤੇ ਸੂਬੇ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਉਜਵਲ ਕਰਨਗੇ।ਵਿਧਾਇਕ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਤੋਂ ਸੂਬੇ ਦੀ ਵਾਗ ਡੋਰ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਰੀਬ 35000 ਬੇਰੋਜ਼ਗਾਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦਿੱਤੀਆਂ ਹਨ ਅਤੇ ਨੌਕਰੀਆਂ ਦੇਣ ਦਾ ਇਹ ਅੰਕੜਾ ਹਰੇਕ ਸਾਲ ਇਸੇ ਤਰ੍ਹਾਂ ਅੱਗੇ ਵੱਧਦਾ ਰਹੇਗਾ। ਉਨ੍ਹਾਂ ਨਵ-ਨਿਯੁਕਤ ਆਂਗਨਵਾੜੀ ਵਰਕਰਾਂ ਤੇ ਆਂਗਨਵਾੜੀ ਹੈਲਪਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮਾਜ ਦੇ ਨਿਰਮਾਣ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਉਹ ਇਨਸਾਨ ਦੇ ਜਨਮ ਤੋਂ ਲੈਂ ਕੇ ਅਖੀਰ ਤੱਕ ਉਸ ਦੀ ਸੇਵਾ ਕਰਦੀਆਂ ਹਨ। ਉਨ੍ਹਾਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਲੋਕਾਂ ਦੀ ਸੇਵਾ ਕਰਨ ਅਤੇ ਸਰਕਾਰ ਵੱਲੋਂ ਛੋਟੇ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਲਾਉਂਦੀਆਂ ਮਾਵਾਂ ਲਈ ਜੋ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਹੇਠਲੇ ਪੱਧਰ ਤੱਕ ਹਰੇਕ ਯੋਗ ਵਿਅਕਤੀ ਤੱਕ ਲਾਭ ਪਹੁੰਚਾਉਣ। ਉਨ੍ਹਾਂ ਕਿਹਾ ਕਿ ਆਂਗਨਵਾੜੀ ਸੈਂਟਰਾਂ ਨੂੰ ਮਾਡਲ ਆਂਗਨਵਾੜੀ ਸੈਂਟਰ ਬਣਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਕਦਮ ਚੁੱਕਣ ਜਾ ਰਹੀ ਹੈ ਅਤੇ ਜਲਦੀ ਹੀ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਮਾਡਲ ਆਂਗਨਵਾੜੀ ਕੇਂਦਰ ਬਣਾਇਆ ਜਾਵੇਗਾ।ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਨੇ ਆਂਗਨਵਾੜੀ ਵਰਕਰਾਂ ਤੇ ਆਂਗਨਵਾੜੀ ਹੈਲਪਰਾਂ ਨੂੰ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਆਮ ਲੋਕਾਂ ਨਾਲ ਬਹੁਤ ਨੇੜਲਾ ਰਿਸ਼ਤਾ ਹੁੰਦਾ ਹੈ ਇਸ ਲਈ ਤੁਹਾਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਇੱਕ ਸੇਵਾ ਵਜੋਂ ਨਿਭਾਉਣੀ ਚਾਹੀਦੀ ਹੈ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪੁੱਜ ਸਕੇ।ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਰਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਸੀ.ਡੀ.ਪੀ.ਓ. ਰਾਹੁਲ ਅਰੋੜਾ, ਸੀ.ਡੀ.ਪੀ.ਓ. ਖੇੜਾ ਸ਼੍ਰੀਮਤੀ ਵੀਨਾ ਭਗਤ, ਸੀ.ਡੀ.ਪੀ.ਓ. ਬਸੀ ਪਠਾਣਾ ਸ਼ਰਨਜੀਤ ਕੌਰ, ਵਿਧਾਇਕ ਦੇ ਪੀ.ਏ. ਬਹਾਦਰ ਖਾਨ, ਸਤੀਸ਼ ਲਟੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਵ-ਨਿਯੁਕਤ ਆਂਗਨਵਾੜੀ ਵਰਕਰ, ਆਂਗਨਵਾੜੀ ਹੈਲਪਰ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਹੋਰ ਪਤਵੰਤੇ ਹਾਜਰ ਸਨ।
[08/09, 5:22 pm] +91 98781 65002: ਭਾਸ਼ਾ ਵਿਭਾਗ ਵੱਲੋਂ ਕਰਵਾਇਆ ਰੂ—ਬ—ਰੂ ਸਮਾਗਮ
ਫ਼ਤਹਿਗੜ੍ਹ ਸਾਹਿਬ, 08 ਸਤੰਬਰ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਭਾ਼ਸਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਵੱਲੋਂ ਰੂ—ਬ- ਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰੂਬਰੂ ਸ਼ਖ਼ਸੀਅਤ ਵਜੋਂ ਸ਼ਾਹਬਾਦ ਮਾਰਕੰਡਾ ਦੇ ਮਾਰਕੰਡਾ ਨੈਸ਼ਨਲ ਕਾਲਜ ਸ਼ਾਹਬਾਦ ਦੇ ਸਾਬਕਾ ਪ੍ਰੋਫੈਸਰ, ਪ੍ਰਿਸੀਪਲ , ਉੱਘੇ ਵਿਦਵਾਨ, ਚਿੰਤਕ ਤੇ ਲੇਖਕ ਡਾ.ਹਰਜੀਤ ਸਿੰਘ ਸੱਧਰ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਡਾ.ਕੁਲਦੀਪ ਸਿੰਘ ਦੀਪ ਵੱਲੋਂ ਕੀਤੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਸ਼ਖ਼ਸੀਅਤ ਵਜੋਂ ਉੱਘੇ ਕਵੀ ਸੰਤ ਸਿੰਘ ਸੋਹਲ ਵੀ ਸ਼ਾਮਿਲ ਹੋਏ। ਸਰੋਤਿਆ ਨੂੰ ਸੰਬੋਧਨ ਕਰਦਿਆ ਡਾ.ਹਰਜੀਤ ਸਿੰਘ ਸੱਧਰ ਵੱਲੋ ਆਪਣੇ ਜੀਵਨ ਕਾਲ ਦੇ ਨਾਲ ਸਬੰਧਤ ਤਜ਼ਰਬਿਆ ਦੇ ਨਾਲ—ਨਾਲ ਆਪਣੇ ਅਕਾਦਮਿਕ ਤੇ ਲੇਖਕ ਜੀਵਨ ਦੇ ਕੰਮਾ ਉੱਪਰ ਚਾਨਣਾ ਪਾਇਆ ।ਡਾ.ਕੁਲਦੀਪ ਸਿੰਘ ਦੀਪ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆ ਅਜੋਕੇ ਦੌਰ ਵਿੱਚ ਅਗਾਹਵਧੂ ,ਲੋਕਪੱਖੀ ਸਾਹਿਤ ਦੀ ਸਿਰਜਣਾ ਕਰਨ ਉੱਪਰ ਜ਼ੋਰ ਦਿੱਤਾ।ਉਨ੍ਹਾਂ ਲੇਖਕ ਦੀ ਸਮਾਜਿਕ ਦੇਣ ਤੇ ਮਹੱਤਤਾ ਉੱਪਰ ਵੀ ਰੌਸ਼ਨੀ ਪਾਈ। ਉਨ੍ਹਾ ਅਨੁਸਾਰ ਸਾਹਿਤ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ।ਮੁੱਖ ਮਹਿਮਾਨ ਵਜੋ ਸੰਤ ਸਿੰਘ ਸੋਹਲ ਨੇ ਆਪਣਾ ਭਾਸ਼ਣ ਦਿੰਦਿਆ ਡਾ.ਹਰਜੀਤ ਸਿੰਘ ਸੱਧਰ ਜੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆ ਉਨ੍ਹਾਂ ਦਾ ਕਾਵਿਕ ਚਿਤਰਨ ਪੇਸ਼ ਕੀਤਾ।ਸਮਾਗਮ ਵਿੱਚ ਪਹੁੰਚੀਆ ਸ਼ਖ਼ਸੀਅਤਾਂ ਨੂੰ ਜੀਓ ਆਇਆ ਅਮਰਵੀਰ ਸਿੰਘ ਚੀਮਾਂ ਵੱਲੋਂ ਆਖਿਆ ਗਿਆ ਤੇ ਸਮੁੱਚੇ ਮੰਚ ਸੰਚਲਨ ਦਾ ਕਾਰਜ ਵੀ ਕੀਤਾ। ਆਖੀਰ ਵਿੱਚ ਪਹੁੰਚੀਆ ਹੋਈਆ ਸ਼ਖ਼ਸੀਅਤਾ ਦਾ ਰਸਮੀ ਧੰਨਵਾਦ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਦੇ ਨਾਲ—ਨਾਲ ਉਨ੍ਹਾਂ ਨੇ ਵਿਭਾਗ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਉੱਪਰ ਚਾਨਣਾ ਪਾਇਆ ।ਇਸ ਸਮਾਗਮ ਵਿੱਚ ਸਰੋਤੇ ਤੇ ਲੇਖਕਾਂ ਵਿੱਚ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ,ਡਾ.ਗੁਰਵਿੰਦਰ ਅਮਨ ,ਕਰਨੈਲ ਸਿੰਘ ਵਜ਼ੀਰਾਬਾਦ ,ਸੁਰਿੰਦਰ ਕੌਰ ਬਾੜਾ, ਪ੍ਰੇਮ ਲਤਾ , ਮਨਿੰਦਰ ਕੌਰ ਬੱਸੀ ,ਲਾਲ ਮਿਸਤਰੀ ,ਰਣਜੀਤ ਸਿੰਘ ਰਾਗੀ, ਇੰਦਰਜੀਤ ਸਿੰਘ ਲਾਬਾਂ,ਹਰਜਿੰਦਰ ਕੌਰ ਸੱਧਰ, ਦਰਬਾਰਾ ਸਿੰਘ ਢੀਂਡਸਾ ,ਐਡਵੋਕੇਟ ਲਵਜੀਤ ਸਿੰਘ ,ਗੁਰਅਮਨਪ੍ਰੀਤ ਸਿੰਘ ,ਸੂਰਜ ਭਾਨ ਤੇ ਰਾਜਵੀਰ ਸਿੰਘ ਸ਼ਾਮਿਲ ਹੋਏ।

LEAVE A REPLY

Please enter your comment!
Please enter your name here