Home Political 8 ਕਰੋੜ 62 ਲੱਖ 35 ਹਜ਼ਾਰ ਦੇ ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ...

8 ਕਰੋੜ 62 ਲੱਖ 35 ਹਜ਼ਾਰ ਦੇ ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਦੱਖਣੀ ਦੀ ਨੁਹਾਰ – ਵਿਧਾਇਕਾ ਛੀਨਾ

52
0


ਲੁਧਿਆਣਾ, 22 ਨਵੰਬਰ ( ਜੱਸੀ ਢਿੱਲੋਂ, ਮਿਅੰਕ ਜੈਨ)  –  ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ।  ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਲਈ 8 ਕਰੋੜ 62 ਲੱਖ 35 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ,  ਉਪਰੋਕਤ ਕੰਮ ਜੋ ਕਿ ਪਿਛਲੇ ਵਿਧਾਇਕ ਦੀ ਅਣਗਹਿਲੀ ਕਾਰਨ ਅਧੂਰੇ ਪਏ ਸੀ,  ਹੁਣ ਇਹ ਸਾਰੇ ਕੰਮ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੀਤੇ ਜਾਣਗੇ। 
ਉਨ੍ਹਾ ਅੱਗੇ ਕਿਹਾ ਸਮਾਰਟ ਸਿਟੀ ਲੁਧਿਆਣਾ ਹੋਣ ਦੇ ਬਾਵਜੂਦ ਹਲਕਾ ਦੱਖਣੀ ਪਛੜੇ ਹਲਕਿਆਂ ਵਿੱਚ ਗਿਣਿਆ ਜਾਂਦਾ ਹੈ ਪਰ ਹੁਣ ਜਲਦ ਹੀ ਇਹ ਤਸਵੀਰ ਬਦਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਨੇ, ਅਸੀਂ ਉਸ ਉਮੀਦ ਤੇ ਖਰੇ ਉੱਤਰਾਗੇਂ ਤੇ ਹਲਕੇ ਦਾ ਚੋਂ-ਪਖੀ ਵਿਕਾਸ ਕਰਾਂਗੇ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿਚ  ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਆਈ ਸੀ ਉਸ ਨੂੰ ਦੂਰ ਕਰਨ ਲਈ ਉਪਰਾਲੇ ਹੁਣੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ ਜਿਸਦੇ ਤਹਿਤ ਵਾਰਡ ਨੰਬਰ 29 ਦੇ ਕੁੰਤੀ ਨਗਰ, ਵਾਰਡ ਨੰਬਰ 30 ਦੇ ਓਸਵਾਲ ਕਲੋਨੀ ਅਤੇ ਵਾਰਡ ਨੰਬਰ 31 ਦੇ ਗਗਨ ਨਗਰ ਵਿਚ 3 ਨਵੇਂ ਟਿਊਬੈੱਲ ਲਗਾਏ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਗਰਮੀਆਂ ਵਿਚ ਪਾਣੀ ਦੀ ਕੋਈ ਪਰੇਸ਼ਾਨੀ ਨਾ ਆਵੇ।ਵਾਰਡ ਨੰਬਰ 22  ਵਿੱਚ ‘ਆਪ’ ਦੇ ਸੇਵਕ ਅਜੇ ਮਿੱਤਲ ਨੇ ਸਾਬਕਾ ਵਿਧਾਇਕ ਬੈਂਸ ‘ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਇਸ ਵਾਰਡ ਨਾਲ ਸ਼ੁਰੂ ਤੋਂ ਹੀ ਮਤਰੇਆ ਸਲੂਕ ਹੁੰਦਾ ਆਇਆ ਹੈ| ਵਿਕਾਸ ਦੀ ਗੱਲ ਤਾਂ ਛੱਡੋ, ਪਿਛਲੇ 10 ਸਾਲਾਂ ਤੋਂ ਵਿਧਾਇਕ ਬੈਂਸ 10 ਵਾਰ ਵੀ ਇਸ ਵਾਰਡ ਵਿੱਚ ਨਹੀਂ ਆਏ, ਜਦੋਂ ਕਿ ਮੈਡਮ ਛੀਨਾ ਦਾ ਸਾਡੇ ਵਾਰਡ ਵਿੱਚ ਸ਼ੇਰਪੁਰ ਲੋਕ ਮਿਲਨੀ ਪ੍ਰੋਗਰਾਮ ਹੋਵੇ ਜਾਂ ਸਵੇਰੇ 4 ਵਜੇ ਉੱਠ ਕੇ ਛੱਠ ਪੂਜਾ ਵਿੱਚ ਸ਼ਾਮਲ ਹੋਣਾ ਹੋਵੇ, ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵਿਧਾਇਕ ਨੇ ਇਸ ਵਾਰਡ ਵੱਲ ਵੀ ਧਿਆਨ ਦਿੱਤਾ ਹੈ। ਸਾਡੇ ਵਾਰਡ ਵਿੱਚ ਪਹਿਲਾਂ ਵਿਕਾਸ ਕਾਰਜ ਨਾ ਹੋਣ ਕਾਰਨ ਉਪਰੋਕਤ ਰਾਸ਼ੀ ਵਿੱਚੋਂ ਵਾਰਡ 22 ਲਈ 1 ਕਰੋੜ 70 ਲੱਖ ਰੁਪਏ ਜਾਰੀ ਕੀਤੇ ਗਏ ਹਨ ਜਿਸ ਨਾਲ ਵਾਰਡ ਦੀਆਂ ਪ੍ਰਮੁੱਖ ਪੰਜ ਸੜਕਾਂ ਅਤੇ ਉਨ੍ਹਾਂ ਦੇ ਨਾਲ ਲੱਗਦੀ ਲਿੰਕ ਰੋਡ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਅਜੇ ਮਿੱਤਲ ਨੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here