ਮੈਂ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਵਾਂਗਾ- ਅਰਜੁਨ ਸਹਿਜਪਾਲ
ਜਗਰਾਉਂ, 17 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )– ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਗਰਾਉਂ ਨਗਰ ਦੇ ਬੈਨਰ ਹੇਠ ਰਾਸ਼ਟਰੀ ਵਿਦਿਆਰਥੀ ਦਿਵਸ ਅਤੇ 75ਵਾਂ ਸਥਾਪਨਾ ਦਿਵਸ ਦਾ ਆਯੋਜਨ ਕੀਤਾ। ਮੁੱਖ ਬੁਲਾਰੇ ਵੱਜੋਂ ਪੰਜਾਬ ਸੂਬੇ ਦੇ ਸੂਬਾਈ ਸੰਗਠਨ ਮੰਤਰੀ ਰਾਹੁਲ ਸ਼ਰਮਾ, ਮੰਡਲ ਸੰਗਠਨ ਮੰਤਰੀ ਅਤੁਲ ਠਾਕੁਰ, ਚੋਣ ਅਧਿਕਾਰੀ ਵੱਜੋਂ ਵਿਭਾਗ ਦੇ ਮੁਖੀ ਉਦੈ ਸੂਦ, ਜਿਲ੍ਹਾ ਸੰਗਠਨ ਮੰਤਰੀ ਅੰਕਿਤ ਸਿੰਘ, ਲੁਧਿਆਣਾ ਮਹਾਨਗਰ ਪ੍ਰਧਾਨ ਅਨੁਭਵ ਜੈਨ ਅਤੇ ਵਿਭਾਗ ਕੋਆਰਡੀਨੇਟਰ ਅਭਿਨੰਦਨ ਹਾਜਰ ਰਹੇ ਅਤੇ ਵਿਦਿਆਰਥੀ ਪ੍ਰੀਸ਼ਦ ਦੀ ਜਗਰਾਉਂ ਨਗਰ ਦੀ ਕਾਰਜਕਾਰੀ ਦੀ ਘੋਸ਼ਣਾ ਕੀਤੀ ਗਈ। ਜਿਸ ਵਿੱਚ ਨਗਰ ਮੰਤਰੀ ਅਰਜੁਨ ਸਹਿਜਪਾਲ, ਨਗਰ ਸਹਿ-ਮੰਤਰੀ ਚਿਰਾਗ, ਆਲ ਕਾਲੇਜ ਸਕੂਲ ਇੰਚਾਰਜ ਉਦੈ ਬਾਂਸਲ ਆਦਿ ਕਾਰਜਕਾਰੀਆਂ ਦੀ ਘੋਸ਼ਣਾ ਕੀਤੀ ਗਈ। ਇਸ ਵਿੱਚ ਮੁੱਖ ਬੁਲਾਰੇ ਰਾਹੁਲ ਸ਼ਰਮਾ ਨੇ ਦੱਸਿਆ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ 1949 ਤੋਂ ਲਗਾਤਾਰ ਵਿਦਿਆਰਥੀਆਂ ਦੇ ਲਈ ਕੰਮ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਵਿਦਿਆਰਥੀ ਅਤੇ ਸਮਾਜ ਰਾਸ਼ਟਰ ਲਈ ਕੰਮ ਕਰਦੀ ਰਹੇਗੀ। ਨਗਰ ਮੰਤਰੀ ਅਰਜੁਨ ਸਹਿਜਪਾਲ ਨੇ ਦੱਸਿਆ ਕਿ ਪਹਿਲਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਗਰਾਉਂ ਵਿੱਚ ਨਹੀਂ ਸੀ ਪਰ ਹੁਣ ਜਗਰਾਉਂ ਵਿੱਚ ਵੀ ਵਿਦਿਆਰਥੀ ਪ੍ਰੀਸ਼ਦ ਦਾ ਕੰਮ ਪੂਰੀ ਲਗਨ ਨਾਲ ਸਭ ਰਲ਼ਕੇ ਜੋਰਾਂ ਨਾਲ ਕਰਨਗੇ ਅਤੇ ਹਰ ਕਾਲਜ ਅਤੇ ਸਕੂਲ ਵਿੱਚ ਆਪਣੀ ਇਕਾਈ ਬਣਕੇ ਕੰਮ ਕਰਨਗੇ।