ਹੇਰਾਂ 3 ਜੂਨ (ਜਸਵੀਰ ਸਿੰਘ ਹੇਰਾਂ):ਇਤਿਹਾਸਕ ਪਿੰਡ ਹੇਰਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਪਿੰਡ ਦੇ ਹੀ ਦੋ ਨੌਜਵਾਨ ਉੱਘੇ ਸਮਾਜਸੇਵੀ ਭਾਈ ਰਾਜਪਾਲ ਸਿੰਘ ਹੇਰਾਂ ਉਮਰ 45 ਸਾਲਅਤੇ ਦੁਬਈ ਵਿੱਚ ਰੋਜੀ ਰੋਟੀ ਲਈ ਗਏ ਨੌਜਵਾਨ ਅਮਨਦੀਪ ਸਿੰਘ ਉਮਰ 35 ਸਾਲ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਪਿੰਡ ਹੇਰਾਂ ਵਿੱਚ ਸੋਗ ਦੀ ਲੋਹਰ ਹੈ ਉੱਥੇ ਹੀ ਪਿੰਡ ਹੇਰਾਂ ਦੇ ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਰੋਜਾਨਾਪਹਿਰੇਦਾਰ,ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ,ਸਰਪੰਚ ਕੁਲਵੀਰ ਸਿੰਘ ਹੇਰਾਂ ਅਤੇ ਹੋਰ ਸਖਸੀਅਤਾਂ ਨੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਵਾਟਾ ਕੀਤਾ।
………………………………………………
ਰਾਜਪਾਲ ਸਿੰਘ ਹੇਰਾਂ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਹੇਰਾਂ 3 ਜੂਨ (ਜਸਵੀਰ ਸਿੰਘ ਹੇਰਾਂ):ਉੱਘੇ ਸਮਾਜਸੇਵੀ ਲੋਕਾਈ ਦੀ ਸੇਵਾ ਲਈ ਹਰਦਮ ਤਿਆਰ ਰਹਿਣ ਵਾਲੇ ਭਾਈ ਰਾਜਪਾਲ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਭੋਗ ਗੁਰੂ ਚਰਨਾ ਵਿੱਚ ਜਾ ਬਰਾਜੇ ਸਨ,ਜਿੰਨਾਂ ਦਾ ਅੱਜ ਪਿੰਡ ਹੇਰਾਂ ਵਿਖੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ ,ਜਿੱਥੇ ਹਜਾਰਾਂ ਨਮ ਅੱਖਾਂ ਨੇ ਅੰਮਿਤ ਵਿਦਾਇਗੀ ਦਿੱਤੀ ਉੱਥੇ ਸੰਤ ਬਾਬਾ ਅਮਰੀਕ ਸਿੰਘ ਦੇ ਸਪੁੱਤਰ ਬਾਬਾ ਬਲਦੇਵ ਸਿੰਘ ਰਾਜੋਆਣਾ ਕਲਾਂ,ਜਲਾਲ ਵਾਲੇ,ਮੈਨੇਜਰ ਨਿਰਭੈ ਸਿੰਘ ਚੀਮਨਾਂ ਨੇ ਭਾਈ ਰਾਜਪਾਲ ਸਿੰਘ ਨੂੰ ਲੋਈ ਭੇਟ ਕੀਤੀ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਭਾਈ ਰਾਜਪਾਲ ਸਿੰਘ ਪ੍ਰਮਾਤਮਾ ਵੱਲੋਂ ਬਖਸੀ ਉੱਚੀ ਸੋਚ ਦੇ ਮਾਲਕ ਸਨ ਜੋ ਹਰ ਵੇਲੇ ਲੋੜਵੰਦ ਪਰਿਵਾਰਾਂ ਦੀ ਸੇਵਾ ਲਈ ਤਿਆਰ ਰਹਿੰਦੇ ਸਨ।ਉਨ੍ਹਾਂ ਕਿਹਾ ਜਿੱਥੇ ਅੱਜ ਪਰਿਵਾਰ ਨੂੰ ਘਾਟਾ ਪਿਆ ਉੱਥੇ ਹੀ ਦੋਸਤਾਂ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਉਹਨਾਂ ਪਰਿਵਾਰ ਨਾਲ ਹਮਦਰਦੀ ਰੱਖਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀ ਪਰਿਵਾਰ ਦੇ ਨਾਲ ਹਾਂ।ਇਸ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾਂ,ਭਾਈ ਜਗਰਾਜ ਸਿੰਘ,ਭਾਈ ਜਗਮੇਲ ਸਿੰਘ ਪ੍ਰਚਾਰਕ,ਸਰਪੰਚ ਕੁਲਵੀਰ ਸਿੰਘ,ਧਰਮਪਾਲ ਸਿੰਘ ਤੋਂ ਇਲਾਵਾ ਹਜਾਰਾਂ ਸੰਗਤ ਨੇ ਭਾਈ ਰਾਜਪਾਲ ਸਿੰਘ ਦੀ ਅੰਤਿਮ ਵਿਦਾਇਗੀ ਸਮੇਂ ਹਜਾਰੀ ਲਗਵਾਈ।
…………………………………………………………..
ਜੱਥੇਦਾਰ ਤਲਵੰਡੀ ਨੇ ਭਾਈ ਰਾਜਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਹੇਰਾਂ 3 ਜੂਨ (ਜਸਵੀਰ ਸਿੰਘ ਹੇਰਾਂ):ਉੱਘੇ ਸਮਾਜਸੇਵੀ ਲੋਕਾਈ ਦੀ ਸੇਵਾ ਲਈ ਹਰਦਮ ਤਿਆਰ ਰਹਿਣ ਵਾਲੇ ਭਾਈ ਰਾਜਪਾਲ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਭੋਗ ਗੁਰੂ ਚਰਨਾ ਵਿੱਚ ਜਾ ਬਰਾਜੇ ਸਨ,ਜਿੱਥੇ ਅੱਜ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ ਨੇ ਪਰਿਵਾਰ ਘਰ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਕਿਹਾ ਭਾਈ ਰਾਜਪਾਲ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ;ਉਹਨਾਂ ਕਿਹਾ ਭਾਈ ਰਾਜਪਾਲ ਸਿੰਘ ਸੋ੍ਰਮਣੀ ਅਕਾਲੀ ਦਲ ਦੇ ਜਝਾਰੂ ਯੋਧੇ ਵੀ ਸਨ ਅੱਜ ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸੋ੍ਰਮਣੀ ਅਕਾਲੀ ਦਲ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਉਹਨਾਂ ਪਰਿਵਾਰ ਨਾਲ ਇਸ ਦੁੱਖ ਦੀ ਘਰੀ ਵਿੱਚ ਸਮੇਸਾ ਸਾਥ ਰਹਿਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਜਥੇਦਾਰ ਸ੍ਰ ਜਗਜੀਤ ਸਿੰਘ ਤਲਵੰਡੀ , ਸ੍ਰ ਇੰਦਰਜੀਤ ਸਿੰਘ ਸਾਬਕਾ ਚੇਅਰਮੈਨ, ਸ੍ਰ ਨਰਿੰਦਰ ਸਿੰਘ ਸੰਗੇੜਾ ਸਰਕਲ ਜਥੇਦਾਰ, ਸ੍ਰ ਨਿਰਭੈ ਸਿੰਘ ਮੈਨੇਜਰ ਗ:ਸਾਹਿਬ ਪਾਤਸ਼ਾਹੀ ਦਸਵੀ ਹੇਰਾਂ ,ਸ੍ਰ ਅਮਿਤਪਾਲ ਸਿੰਘ ਸਿਵੀਆ, ਸ੍ਰ ਸੁਖਰਾਜ ਸਿੰਘ ਸਰਪੰਚ ਪਿੰਡ ਮਹੇਰਨਾ ਕਲਾਂ,ਅਜੀਤਪਾਲ ਸਿੰਘ ਹੇਰਾਂ,ਧਰਮਪਾਲ ਸਿੰਘ,ਕੁਲਵਿੰਦਰ ਸਿੰਘ ਆਦਿ ਹਾਜਰ ਸਨ।