Home crime ਸਪਰਿੰਗ ਡਿਊ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਮਿਸ਼ਨ ਹਰਿਆਲੀ ਚ ਲਿਆ ਹਿੱਸਾ

ਸਪਰਿੰਗ ਡਿਊ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਮਿਸ਼ਨ ਹਰਿਆਲੀ ਚ ਲਿਆ ਹਿੱਸਾ

37
0

ਜਗਰਾਓਂ, 19 ਜੁਲਾਈ ( ਵਿਕਾਸ ਮਠਾੜੂ)-ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਹਰਿਆਲੀ ਵਿੱਚ ਸਪਰਿੰਗ ਡਿਊ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੀ ਸ਼ਿੱਦਤ ਨਾਲ ਹਿੱਸਾ ਲਿਆ।ਪੰਜਾਬ ਭਰ ਦੇ ਸਕੂਲਾਂ ਨੇ ਇਸ ਵਿੱਚ ਹਿੱਸਾ ਲੈਂਦੇ ਹੋਏ ਵਰਲਡ ਰਿਕਾਰਡ ਬਣਾਉਣ ਦੇ ਲਈ ਵੱਧ ਤੋ ਵੱਧ ਪੌਦੇ ਲਗਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ।ਹਰ ਇੱਕ ਵਿਦਿਆਰਥੀ ਨੇ ਇੱਕ ਪੌਦਾ ਲਗਾ ਕੇ ਉਸਦੀ ਫੋਟੋ ਵੈਬਸਾਇਟ ਉੱਪਰ ਅਪਲੋਡ ਕੀਤੀ ਅਤੇ ਪ੍ਰਸ਼ੰਸ਼ਾ ਪੱਤਰ ਪ੍ਰਾਪਤ ਕੀਤਾ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਦੱਸਿਆ ਕਿ ਜਦੋਂ ਸਕੂਲ ਅੰਦਰ ਵਿਦਿਆਰਥੀਆਂ ਨੂੰ ਇਸ ਉਪਰਾਲੇ ਬਾਰੇ ਦੱਸਿਆ ਗਿਆ ਤਾਂ ਉਹਨਾਂ ਅੰਦਰ ਉਤਸ਼ਾਹ ਸੀ, ਕਈ ਵਿਦਿਆਰਥੀਆਂ ਨੇ ਗਰੁੱਪ ਬਣਾ ਕੇ ਆਪਣੇ ਆਪਣੇ ਪਿੰਡਾਂ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਪੌਦੇ ਲਗਾਏ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਵੱਖਰੇ ਤੌਰ ਤੇ ਪੌਦਿਆਂ ਦਾ ਇੰਤਜਾਮ ਕੀਤਾ ਗਿਆ।ਜਿੰਨਾਂ ਨੂੰ ਸਕੂਲ ਅੰਦਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਵਿਦਿਆਰਥੀਆਂ ਵਲੋਂ ਲਗਾਇਆ ਗਿਆ।ਸਕੂਲ ਵਿਦਿਆਰਥੀਆਂ ਅਤੇ ਸਟਾਫ ਵਲੋਂ ਲਗਭਗ 850 ਦੇ ਕਰੀਬ ਪੌਦੇ ਲਗਾਏ ਗਏ ਹਨ।ਇਸ ਦੇ ਨਾਲ—ਨਾਲ ਮਾਤਾ ਪਿਤਾ ਸਾਹਿਬਾਨ ਨੇ ਵੀ ਆਪਣਾ ਯੋਗਦਾਨ ਪਾਇਆ ਅਤੇ ਵੱਧ—ਚੜ ਕੇ ਹਿੱਸਾ ਲਿਆ।ਪ੍ਰਿੰਸੀਪਲ ਨਵਨੀਤ ਚੌਹਾਨ ਵਲੋ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਬੂਟੇ ਲਗਾ ਕੇ ਗੰਦਲੇ ਹੋ ਰਹੇ ਵਾਤਾਵਰਣ ਨੂੰ ਸਾਫ ਰੱਖਣ ਲਈ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਮੁਬਾਰਕਬਾਦ ਦਿੱਤੀ ਗਈ। ਵਿਦਿਆਰਥੀਆਂ ਵਿੱਚ ਵੀ ਇਸ ਮਿਸ਼ਨ ਹਰਿਆਲੀ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਅਤੇ ਉਹਨਾਂ ਨੇ ਦਿਨ ਰਾਤ ਤਿਆਰੀ ਕਰਕੇ ਇਸ ਮਿਸ਼ਨ ਨੂੰ ਨੇਪਰੇ ਚਾੜਿਆ।ਪੰਜਾਬ ਭਰ ਦੇ ਪ੍ਰਾਇਵੇਟ ਸਕੂਲਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਜਿੱਥੇ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ।ਉਥੇ ਇਹ ਪੰਜਾਬ ਦੇ ਹਰ ਘਰ ਨੂੰ ਵੀ ਵਾਤਾਵਰਨ ਵੱਲ ਸੁਚੇਤ ਕਰੇਗਾ।ਕਿ ਅਸੀਂ ਮਿਲਕੇ ਹੀ ਆਪਣੇ ਪੰਜਾਬ ਨੂੰ ਹਰਾ—ਭਰਾ ਅਤੇ ਸੁਖਾਵਾਂ ਬਣਾ ਸਕਦੇ ਹਾਂ।ਅੱਜ ਜਰੂਰਤ ਹੈ ਹਰ ਪੰਜਾਬੀ ਨੂੰ ਆਪਣੀ ਧਰਤੀ ਵੱਲ ਆਪਣੇ ਫਰਜ ਨੂੰ ਸਮਝਣ ਦੀ ਅਤੇ ਉਸਨੂੰ ਨਿਭਾਉਣ ਦੀ। ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਡਾਇਰੈਕਟਰ ਹਰਜੀਤ ਸਿੰਘ ਸਿੱਧੂ, ਅਤੇ ਮੈਨੈਜਰ ਮਨਦੀਪ ਚੌਹਾਨ ਵਲੋਂ ਇਸ ਉਪਰਾਲੇ ਲਈ ਵਿਦਿਆਰਥੀਆਂ, ਮਾਤਾ ਪਿਤਾ ਸਾਹਿਬਾਨ ਅਤੇ ਸਟਾਫ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਅਜਿਹੀ ਗਤੀਵਿਧੀਆਂ ਵਿੱਚ ਵਧ—ਚੜ ਕੇ ਹਿੱਸਾ ਲੈਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਇੱਕ ਚੰਗੀ ਸੇਧ ਮਿਲੇ।

LEAVE A REPLY

Please enter your comment!
Please enter your name here