Home crime ਬ੍ਰਿਜਾ ਗੱਡੀ ’ਚ ਸਪਲਾਈ ਕਰ ਰਹੇ ਸੀ ਸ਼ਰਾਬ, 36 ਪੇਟੀਆਂ ਸ਼ਰਾਬ ਸਮੇਤ...

ਬ੍ਰਿਜਾ ਗੱਡੀ ’ਚ ਸਪਲਾਈ ਕਰ ਰਹੇ ਸੀ ਸ਼ਰਾਬ, 36 ਪੇਟੀਆਂ ਸ਼ਰਾਬ ਸਮੇਤ ਦੋ ਕਾਬੂ

60
0

ਜਗਰਾਉਂ, 20 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਬ੍ਰਿਜਾ ਕਾਰ ’ਚ ਬਾਹਰਲੇ ਰਾਜ ਤੋਂ ਸਸਤੀ ਖਰੀਦ ਕੇ ਸ਼ਰਾਬ ਸਪਲਾਈ ਕਰਨ ਜਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 36 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਹੌਲਦਾਰ ਗੀਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਮਲਕ ਚੌਕ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਰਾਹੁਲ ਸੱਭਰਵਾਲ ਵਾਸੀ ਰਾਜੇਸ਼ ਨਗਰ ਵੱਡੀ ਹੈਬੋਵਾਲ ਲੁਧਿਆਣਾ ਅਤੇ ਦਮਨਪ੍ਰੀਤ ਸਿੰਘ ਵਾਸੀ ਅਜੀਤ ਨਗਰ ਨੇੜੇ ਰੇਲਵੇ ਸਟੇਸ਼ਨ ਜਗਰਾਓਂ ਬਾਹਰਲੇ ਰਾਜ ਦੀ ਸ਼ਰਾਬ ਸਸਤੇ ਭਾਅ ਖ੍ਰੀਦ ਕਰਕੇ ਜਗਰਾਉਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਦੇ ਹਨ। ਉਹ ਬ੍ਰਿਜਾ ਕਾਰ ’ਚ ਭਾਰੀ ਮਾਤਰਾ ’ਚ ਚੰਡੀਗੜ੍ਹ ਮਾਰਕਾ ਦੀ ਸ਼ਰਾਬ ਸਪਲਾਈ ਕਰਨ ਲਈ ਚੁੰਗੀ ਨੰਬਰ 5 ਦੇ ਰਸਤੇ ਪਿੰਡ ਅਲੀਗੜ੍ਹ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਰੇਲਵੇ ਲਾਈਨ ਪੁਲ ’ਤੇ ਨਾਕਾਬੰਦੀ ਕਰਕੇ ਰਾਹੁਲ ਸੱਭਰਵਾਲ ਅਤੇ ਦਮਨਪ੍ਰੀਤ ਸਿੰਘ ਨੂੰ ਬ੍ਰਿਜਾ ਗੱਡੀ ’ਚ ਸ਼ਰਾਬ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ।
ਐਕਟਿਵਾ ’ਤੇ ਭੁੱਕੀ ਲਿਜਾਂਦੇ ਦੋ ਫੜੇ –
ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਐਕਟਿਵਾ ਸਕੂਟੀ ’ਤੇ ਭਾਰੀ ਮਾਤਰਾ ’ਚ ਭੁੱਕੀ ਲੈ ਕੇ ਜਾ ਰਹੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 110 ਕਿਲੋ ਭੁੱਕੀ ਬਰਾਮਦ ਕੀਤੀ ਹੈ। ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਉਹ ਚੈਕਿੰਗ ਲਈ ਅੱਡਾ ਰਾਏਕੋਟ ਵਿਖੇ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਗਣੇਸ਼ ਪਾਸਵਾਨ ਅਤੇ ਰਿੰਕੂ ਨੂੰ ਅਖਾੜਾ ਪੁਲ ਨਹਿਰ ਤੋਂ ਜਾਹਰਬਲੀ ਵਾਲੇ ਰਸਤੇ ਤੇ ਨਾਕਾਬੰਦੀ ਦੌਰਾਨ ਸਕੂਟੀ ’ਤੇ ਸਵਾਰ ਹੋ ਕੇ ਜਾ ਰਹੇ ਗਣੇਸ਼ ਪਾਸਵਾਨ ਵਾਸੀ ਰੇਲਵੇ ਫਾਟਕ ਨੇੜੇ ਝੁੱਗੀਆਂ ਸ਼ੇਰਪੁਰ ਰੋਡ ਜਗਰਾਉਂ ਅਤੇ ਰਿੰਕੂ ਵਾਸੀ ਸ਼ੇਰਪੁਰ ਰੋਡ ਨੇੜੇ, ਮਾਲ ਗੋਦਾਮ ਝੁੱਗੀਆਂ ਜਗਰਾਉਂ ਨੂੰ ਨੂੰ 110 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ।
220 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ-
ਥਾਣਾ ਸੁਧਆਰ ਦੀ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 220 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸਬ-ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਘੁਮਾਣ ਚੌਕ ਸੁਧਾਰ ਵਿਖੇ ਨਾਕਾਬੰਦੀ ਦੌਰਾਨ ਗਗਨਦੀਪ ਸਿੰਘ ਵਾਸੀ ਗਿਲ ਪੱਤੀ ਸੁਧਾਰ ਅਤੇ ਜੈਵੀਰ ਸਿੰਘ ਵਾਸੀ ਮਸਕੀਆਣਾ ਰੋਡ ਮੁੱਲਾਪੁਰ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਹੋਏ 220 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।

LEAVE A REPLY

Please enter your comment!
Please enter your name here