*ਯੂਨੀਅਨਾਂ ਨੇ ਸਮਾਜ ਸੇਵੀ ਸੁਸਾਇਟੀਆਂ ਨੂੰ ਦਿਤੀ ਵਿੱਤੀ ਸਹਾਇਤਾ
ਮੁੱਲਾਂਪੁਰ ਦਾਖਾ, 21 ਜੁਲਾਈ (ਸਤਵਿੰਦਰ ਸਿੰਘ ਗਿੱਲ) ਸੈਂਟਰਲ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ (ਨਾਰਥ ਜ਼ੋਨ) ਅਤੇ ਸੈਂਟਰਲ ਬੈਂਕ ਆਫੀਸਰਜ਼ ਯੂਨੀਅਨ (ਸੀ.ਬੀ.ਓ.ਯੂ-ਚੰਡੀਗੜ੍ਹ ਜ਼ੋਨ) ਨੇ ਅੱਜ 55ਵਾਂ ਬੈਂਕ ਰਾਸ਼ਟਰੀਕਰਨ ਦਿਵਸ ਮਨਾਇਆ। ਬੈਂਕਾਂ ਦੇ ਰਾਸ਼ਟਰੀਕਰਨ ਦਾ ਉਦੇਸ਼ ਵਿੱਤੀ ਸੇਵਾਵਾਂ ਲਈ ਬਰਾਬਰ ਦੇ ਅਵਸਰਾਂ ਨੂੰ ਯਕੀਨੀ ਬਣਾਉਣਾ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਕਟਰ ਰਮੇਸ਼ ਅਤੇ ਡਾਕਟਰ ਸੁਰਿੰਦਰ ਗੁਪਤਾ ਵੱਲੋਂ ਬੈਂਕਾ ਦੀ ਯੂਨੀਅਨ ਵਲੋਂ ਬੈਂਕਾਂ ਦੇ ਰਾਸ਼ਟਰੀਕਰਨ ਲਈ ਕੀਤੇ ਸੰਘਰਸ਼ ਲਈ ਯੂਨੀਅਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੈਂਕਾਂ ਦੇ ਰਾਸ਼ਟਰੀਕਰਨ ਤੋਂ ਬਾਅਦ ਦੇਸ਼ ਦੀ ਅਰਥ-ਵਿਵਸਥਾ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਸੀ। ਛੋਟੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਧਾਉਣ ਲਈ ਬੈਂਕਾਂ ਨੇ ਬਹੁਤ ਸਹਾਇਤਾ ਕੀਤੀ। ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਸਕੱਤਰ ਸ੍ਰੀ ਸੁਭਾਸ਼ ਮਲਿਕ ਜੀ ਨੇ ਸੁਸਾਇਟੀ ਵਲੋਂ ਸਮਾਜ ਨੂੰ ਦਿਤੀਆਂ ਜਾ ਰਹੀਆਂ ਮੁੱਫ਼ਤ ਸੇਵਾਵਾਂ ਬਾਰੇ ਚਾਨਣਾ ਪਾ ਕੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ ਲਗਭਗ 5800 ਦੇ ਕਰੀਬ ਲੋਕਾਂ ਨੂੰ ਮੁੱਫਤ ਪੁਤਲੀਆਂ (ਕੌਰਨੀਆ ਟਾਂਸਪਲਾਂਟ) ਬਦਲੀਆਂ ਜਾ ਚੁੱਕੀਆਂ ਹਨ। ਯੂਨੀਅਨਾਂ ਵਲੋਂ ਡਾ. ਰਮੇਸ਼- ਪ੍ਰਧਾਨ ਪੁਨਰਜੋਤ ਆਈ ਬੈਂਕ ਸੁਸਾਇਟੀ (ਰਜਿ.) ਅਤੇ ਡਾ: ਸੁਰਿੰਦਰ ਗੁਪਤਾ, ਮੈਨੇਜਿੰਗ ਡਾਇਰੈਕਟਰ ਡਾਇਬਟੀਜ਼-ਫ੍ਰੀ-ਵਰਲਡ ਦੀਆਂ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦੇ ਤੌਰ ਤੇ ਚੈੱਕ ਭੇਂਟ ਕੀਤੇ। ਇਸ ਮੌਕੇ ਤੇ ਰਾਜੇਸ਼ ਵਰਮਾ- ਜਨਰਲ ਸਕੱਤਰ, ਸੀ.ਬੀ.ਆਈ.ਈ.ਯੂ ਅਤੇ ਗੁਰਮੀਤ ਸਿੰਘ-ਜਨਰਲ ਸਕੱਤਰ ਸੀ.ਬੀ.ਓ.ਯੂ (ਚੰਡੀਗੜ੍ਹ ਜ਼ੋਨ), ਖੇਤਰੀ ਮੁਖੀ ਸ਼੍ਰੀ. ਅਸ਼ੋਕ ਕੁਮਾਰ ਦੀ ਗੈਰ ਹਾਜ਼ਰੀ ਵਿੱਚ ਓਮ ਪ੍ਰਕਾਸ਼ ਤੇਲੀ-ਡਿਪਟੀ ਰੀਜਨਲ ਹੈੱਡ ਸੈਂਟਰਲ ਬੈਂਕ ਆਫ ਇੰਡੀਆ, ਸਮੀਰ ਨਾਗਪਾਲ ,ਐਸ ਐਸ ਚੌਧਰੀ, ਐਸ ਕੇ ਰਿਸ਼ੀ, ਸ਼ਿਵ ਕੁਮਾਰ, ਰਜੇਸ਼ ਅੱਤਰੀ, ਪ੍ਰਵੀਨ ਕੁਮਾਰ, ਸ਼ਿਵਨੰੰਦਨ ਕੁਮਾਰ ਸਮੇਤ ਸੈਂਟਰਲ ਬੈਂਕ ਆਫ ਇੰਡੀਆ ਰਿਟਾਇਰੀਜ ਐਸੋਸੀਏਸ਼ਨ ਵਲੋਂ ਐਮ.ਐਸ.ਭਾਟੀਆ ਅਤੇ ਸੁਨੀਲ ਗਰੋਵਰ ਹਾਜ਼ਰ ਸਨ।