ਜਗਰਾਓਂ, 21 ਜੁਲਾਈ ( ਵਿਕਾਸ ਮਠਾੜੂ)-ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਚਲਾਈ “ਪਰੀਕਸ਼ਾ ਪੇ ਚਰਚਾ” ਵਿੱਚ ਭਾਗ ਲਿਆ। ਪਰੀਕਸ਼ਾ ਪੇ ਚਰਚਾ ਇੱਕ ਅਜਿਹਾ ਪਲੇਟਫਾਮ ਹੈ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਦੇ ਹਨ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਤਣਾਅ ਮੁੱਕਤ ਰਹਿ ਕੇ ਪੇਪਰ ਦੇਣ ਲਈ ਪ੍ਰੇਰਿਤ ਕੀਤਾ ਜਾਦਾਂ ਹੈ।ਇਸ ਸਮਾਗਮ ਦਾ ਲਾਈਵ ਟੈਲੀਕਾਸਟ ਸਕੁਲ ਵਿੱਚ ਵਿਦਿਆਰਥੀਆਂ ਨੂੰ ਦਿਖਾਇਆ ਗਿਆ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਦੁਆਰਾ ਦੱਸਿਆ ਗਿਆ ਕਿ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਤੇ ਪ੍ਰੇਰਨਾ ਸਦਕਾ ਕੁੱਲ 5 ਅਧਿਆਪਕ ਅਤੇ 13 ਵਿਦਿਆਥੀਆਂ ਨੇ “ਪਰੀਕਸ਼ਾ ਪੇ ਚਰਚਾ” ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਪ੍ਰਸ਼ੰਸਾ ਪੱਤਰ ਹਾਸਿਲ ਕੀਤੇ।ਜਿੰਨਾਂ ਦੇ ਵੇਰਵਾ ਇਸ ਪ੍ਰਕਾਰ ਹੈ। ਮੈਡਮ ਅਮਨਦੀਪ ਕੌਰ, ਮੈਡਮ ਸ਼ਰਨਜੀਤ ਕੌਰ, ਮੈਡਮ ਕਰਮਜੀਤ ਸੰਗਰਾਉ, ਮੈਡਮ ਕਰਮਜੀਤ ਕੌਰ, ਅਤੇ ਪਰਮਵੀਰ ਸਿੰਘ ਨੇ ਪ੍ਰਸ਼ੰਸਾ ਪੱਤਰ ਹਾਸਿਲ ਕੀਤੇ।ਵਿਦਿਆਰਥੀਆਂ ਵਿੱਚੋ ਰਿਤਿਕਾ (ਕਲਾਸ ਬਾਂਰਵੀ), ਅਰਵਿੰਦਰ ਸ਼ਰਮਾਂ (ਕਲਾਸ ਬਾਂਰਵੀ), ਹਰਮਨਦੀਪ ਕੌਰ (ਕਲਾਸ ਨੌਂਵੀ), ਸੁਮਨਪ੍ਰੀਤ ਕੌਰ (ਕਲਾਸ ਨੌਂਵੀ), ਜਸਲੀਨ ਕੌਰ (ਕਲਾਸ ਅੱਠਵੀਂ), ਤਰਨਵੀਰ ਸਿੰਘ ਚਾਹਲ (ਕਲਾਸ ਬਾਂਰਵੀ), ਗੁਰਸ਼ਾਨ ਸਿੰਘ ਸਿੱਧੂ (ਕਲਾਸ ਛੇਂਵੀ), ਜਗਰੀਤ ਕੌਰ (ਕਲਾਸ ਗਿਆਰਵੀਂ), ਖੁਸ਼ਦੀਪ ਕੌਰ (ਕਲਾਸ ਗਿਆਰਵੀਂ), ਜੈਸਮੀਨ ਕੌਰ (ਕਲਾਸ ਬਾਂਰਵੀ), ਨੇ ਪ੍ਰਸ਼ੰਸ਼ਾ ਪੱਤਰ ਹਾਸਿਲ ਕੀਤੇ।ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਵਲੋਂ ਵਿਦਿਆਥੀਆਂ ਅਤੇ ਅਧਿਆਪਕਾਂ ਵਲੋ ਇਸ ਸ਼ਾਨਦਾਰ ਪ੍ਰਾਪਤੀ ਦੀ ਵਧਾਈ ਦਿੰਦੇ ਹੋਏ ਉਨਾਂ ਦੀ ਹੋਸਲਾਂ ਅਫਜਾਈ ਕੀਤੀ। ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਹਰਜੀਤ ਸਿੰਘ ਸਿੱਧੂ (ਐਨ.ਆਰ.ਆਈ) ਅਤੇ ਮੈਨੇਜਰ ਮਨਦੀਪ ਚੌਹਾਨ ਨੇ ਬੱਚਿਆਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਇਸ ਪ੍ਰਾਪਤੀ ਦੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।