Home crime ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰਾਂ ਨੂੰ ਕੀਤਾ ਕਾਬੂ

ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰਾਂ ਨੂੰ ਕੀਤਾ ਕਾਬੂ

41
0


ਖੰਨਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰਾਂ ਨੂੰ ਕਾਬੂ ਕੀਤਾ। 2 ਕੁਇੰਟਲ 42 ਕਿਲੋ ਭੁੱਕੀ ਬਰਾਮਦ ਕੀਤੀ ਗਈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਦੀ ਅਗਵਾਈ ਹੇਠ ਦੋਰਾਹਾ ਪੁਲੀਸ ਨੇ ਪਨਸਪ ਗੋਦਾਮ ਨੇੜੇ ਦਿੱਲੀ ਨੰਬਰੀ ਕਰੂਜ਼ ਗੱਡੀ ਵਿੱਚ ਸਵਾਰ ਜਵਿੰਦਰ ਸਿੰਘ ਲਾਲੂ ਵਾਸੀ ਬਾਗੜੀਆ (ਮਲੇਰਕੋਟਲਾ) ਅਤੇ ਗੁਰਵਿੰਦਰ ਸਿੰਘ ਵਾਸੀ ਗੋਬਿੰਦਗੜ੍ਹ ਛੰਨਾ ਨੂੰ ਕਾਬੂ ਕੀਤਾ। ਕਾਰ ਦੀ ਤਲਾਸ਼ੀ ਲੈਣ ‘ਤੇ 1 ਕੁਇੰਟਲ 70 ਕਿਲੋ ਭੁੱਕੀ ਬਰਾਮਦ ਹੋਈ। ਕਾਰ ‘ਚ ਪਿਛਲੀ ਸੀਟ ਨੂੰ ਸੋਧ ਕੇ ਇਕ ਖਾਸ ਡਿੱਗੀ ਬਣਾਈ ਗਈ ਸੀ। ਕਾਰ ਦੇ ਵਿਚਕਾਰ ਹੀ ਇੰਨੀ ਵੱਡੀ ਮਾਤਰਾ ਵਿੱਚ ਭੁੱਕੀ ਲੱਦੀ ਹੋਈ ਸੀ। ਇਹ ਦੋਵੇਂ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਦੇ ਨੈੱਟਵਰਕ ਨੂੰ ਫਰੋਲਿਆ ਜਾ ਰਿਹਾ ਹੈ। ਐਸਐਸਪੀ ਕੌਂਡਲ ਨੇ ਦੱਸਿਆ ਕਿ ਸਾਲ 2010 ਵਿੱਚ ਗੁਰਵਿੰਦਰ ਸਿੰਘ ਖ਼ਿਲਾਫ਼ ਮਾਲੇਰਕੋਟਲਾ ਦੇ ਧੂਰੀ ਥਾਣੇ ਵਿਖੇ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ। ਦੂਜੇ ਮਾਮਲੇ ਵਿੱਚ ਮਲੌਦ ਥਾਣਾ ਦੀ ਟੀਮ ਨੂੰ ਸਫ਼ਲਤਾ ਮਿਲੀ। ਜਦੋਂ ਪੁਲਸ ਪਾਰਟੀ ਬੱਸ ਸਟੈਂਡ ਰੋੜੀਆਂ ਵਿਖੇ ਮੌਜੂਦ ਸੀ ਤਾਂ ਇਸੇ ਦੌਰਾਨ ਇੱਕ ਟਰੱਕ ਰੋਕਿਆ ਗਿਆ। ਟਰੱਕ ਦੀ ਤਲਾਸ਼ੀ ਲੈਣ ਤੇ 72 ਕਿਲੋ ਭੁੱਕੀ ਬਰਾਮਦ ਹੋਈ। ਟਰੱਕ ਡਰਾਈਵਰ ਹਰਪ੍ਰੀਤ ਸਿੰਘ ਹੈਰੀ ਵਾਸੀ ਈਸੜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਡਰਾਈਵਰ ਜਦੋਂ ਬਾਹਰੀ ਸੂਬਿਆਂ ਅੰਦਰ ਮਾਲ ਲੈਣ ਜਾਂਦਾ ਸੀ ਤਾਂ ਨਾਲ ਹੀ ਨਸ਼ੇ ਦੀ ਖੇਪ ਲੈ ਆਉਂਦਾ ਸੀ। ਇਸ ਵਾਰ ਇਹ ਪੁਲਸ ਦੇ ਟ੍ਰੈਪ ਚ ਫਸ ਗਿਆ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਡਰਾਈਵਰ ਕਦੋਂ ਤੋਂ ਇਹ ਧੰਦਾ ਕਰਦਾ ਸੀ ਅਤੇ ਇਸਦੇ ਸਾਥੀ ਕਿਹੜੇ ਕਿਹੜੇ ਹਨ। ਬਾਹਰੀ ਸੂਬੇ ਅੰਦਰ ਬੈਠੇ ਤਸਕਰਾਂ ਨੂੰ ਵੀ ਫੜਿਆ ਜਾਵੇਗਾ। 7 ਮਹੀਨਿਆਂ ਵਿੱਚ 11 ਕੁਇੰਟਲ ਤੋਂ ਵੱਧ ਭੁੱਕੀ ਫੜੀ ਖੰਨਾ ਪੁਲਿਸ ਨੇ 7 ਮਹੀਨਿਆਂ ਦੌਰਾਨ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ 11 ਕੁਇੰਟਲ 29 ਕਿਲੋ 940 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚੰਗਾ ਕੰਮ ਕਰਨ ਵਾਲਿਆਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ। ਨਸ਼ੇ ਦੇ ਸੌਦਾਗਰ ਕਿਸੇ ਕੀਮਤ ਉਪਰ ਬਖਸ਼ੇ ਨਹੀਂ ਜਾਣਗੇ। ਨਸ਼ਾ ਮੁਕਤੀ ਲਈ ਦਿਨ ਰਾਤ ਮਿਹਨਤ ਜਾਰੀ ਰੱਖੀ ਜਾਵੇਗੀ।

LEAVE A REPLY

Please enter your comment!
Please enter your name here