ਜਗਰਾਓਂ, 29 ਜੁਲਾਈ ( ਵਿਕਾਸ ਮਠਾੜੂ )- ਅਸਟ੍ਰੇਲੀਆ ਭੇਜਣ ਦੇ ਨਾਂ ’ਤੇ 18 ਲੱਖ 68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਟਰੈਵਲ ਏਜੰਟ ਸਮੇਤ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਵਾਸੀ ਪਿੰਡ ਭੰਮੀਪੁਰਾ ਕਲਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਲੜਕੇ ਨੂੰ ਅਸਟਰੇਲੀਆ ਭੇਜਣ ਲਈ ਨਵੰਬਰ 2022 ਵਿੱਚ ਏਜੰਟਾਂ ਹਰਜੀਤ ਸਿੰਘ, ਦੀਪਕ ਕੁਮਾਰ ਅਤੇ ਸੁਰਿੰਦਰ ਸਿੰਘ ਨਾਲ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਹਰਜੀਤ ਸਿੰਘ ਅਤੇ ਦੀਪਕ ਕੁਮਾਰ ਦੇ ਖਾਤੇ ’ਚ 15.98 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ 2,17,000 ਰੁਪਏ ਨਕਦ ਦਿੱਤੇ। ਪਰ ਉਨ੍ਹਾਂ ਨਾ ਤਾਂ ਉਸਦੇ ਲੜਕੇ ਨੂੰ ਅਸਟ੍ਰੇਲੀਆ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸਦੋਂ ਉਨ੍ਹਾਂ ਨੇ ਉਸਦੇ ਲੜਕੇ ਦੇ ਪਾਸਪੋਰਟ ਤੇ ਜਾਲੀ ਵੀਜਾ ਲਗਾ ਦਿਤਾ। ਇਸ ਸ਼ਿਕਾਇਤ ਦੀ ਜਾਂਚ ਐਸਪੀ ਹੈੱਡ ਕੁਆਟਰ ਨੇ ਕੀਤੀ। ਜਾਂਚ ਤੋਂ ਬਾਅਦ ਧੋਖਾਧੜੀ ਦੇ ਦੋਸ਼ ਹੇਠ ਏਜੰਟ ਦੀਪਕ ਕੁਮਾਰ ਜਗਰਾਉਂ, ਹਰਜੀਤ ਸਿੰਘ ਵਾਸੀ ਸਿੱਧਵਾਂ ਕਲਾ ਅਤੇ ਸੁਰਿੰਦਰ ਸਿੰਘ ਵਾਸੀ ਭੰਮੀਪੁਰਾ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।