ਜਗਰਾਉ , 29 ਜੁਲਾਈ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਤੇ ਇਸਦੇ ਆਸ ਪਾਸ ਹਰ ਵਕ਼ਤ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿਣ ਵਾਲੀ ਸਮਾਜ ਸੇਵੀ ਸੰਸਥਾ ਲਾਇਨ ਕਲੱਬ ਜਗਰਾਓਂ ਮੇਨ ਵਲੋ ਅੱਜ ਪਿੰਡ ਜੰਡੀ ਦੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੀਆਂ ਅੱਖਾਂ ਦਾ ਚੈੱਕ-ਅੱਪ ਕੀਤਾ। ਚੈੱਕ- ਅੱਪ ਤੋ ਬਾਅਦ ਲੋੜੀਂਦੇ ਬੱਚਿਆਂ ਨੂੰ ਦਵਾਈਆ ਤੇ ਐਨਕਾ ਵੀ ਵੰਡੀਆਂ ਗਈਆਂ। ਅੱਜ ਦੇ ਇਸ ਕੈਂਪ ਚ 178 ਬੱਚਿਆਂ ਅਤੇ ਸਕੂਲ ਸਟਾਫ਼ ਦੀਆਂ ਅੱਖਾਂ ਨੂੰ ਚੈਕ ਕੀਤਾ। ਇਹ ਕੈਂਪ ਲਾਇਨ ਗੁਰਪ੍ਰੀਤ ਸਿੰਘ ਛੀਨਾ ਦੇ ਪਿਤਾ ਅੰਗਦਦੇਵ ਸਿੰਘ ਛੀਨਾ ਦੀ ਯਾਦ ਵਿਚ ਓਨਾ ਦੇ ਭਰਾ ਸਰਦਾਰ ਜਗਤਾਰ ਸਿੰਘ ਛੀਨਾ ਯੂਐਸਏ ਵਾਲਿਆ ਦੇ ਸਹਿਯੋਗ ਨਾਲ ਲਗਾਇਆ ਗਿਆ। ਸ਼ੰਕਰਾ ਆਈ ਹਸਪਤਾਲ਼ ਵਾਲੇ ਡਾਕਟਰਾਂ ਦੀ ਟੀਮ ਵੱਲੋਂ ਸਾਰੇ ਬੱਚਿਆਂ ਦੀਆਂ ਅੱਖਾਂ ਨੂੰ ਚੈਕ ਕੀਤਾ। ਇਸ ਕੈਂਪ ਦਾ ਉਦਘਾਟਨ ਜਰਨੈਲ ਸਿੰਘ ਛੀਨਾ ਯੂਐਸਏ ਵਲੋ ਕੀਤਾ ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਇੰਦਰਪਾਲ ਸਿੰਘ ਢਿੱਲੋ ਵਲੋਂ ਕਿਹਾ ਗਿਆ ਕਈ ਵਾਰ ਮਾਪੇ ਬੱਚਿਆਂ ਦੀਆਂ ਅੱਖਾਂ ਦਾ ਚੈਕ-ਅੱਪ ਕਰਵਾਉਣ ਨੂੰ ਅਣਗੌਲਿਆ ਕਰ ਦਿੰਦੇ ਹਨ, ਜਿਸ ਕਾਰਨ ਕਈ ਵਾਰੀ ਆਪਾ ਨੂੰ ਬਾਅਦ ਵਿੱਚ ਬਿਮਾਰੀ ਦਾ ਪਤਾ ਲਗਦਾ ਹੈ, ਜਿਵੇਂ ਅੱਜ ਦੇ ਅੱਖਾਂ ਦੇ ਚੈਕ ਅੱਪ ਦੌਰਾਨ ਹੀ ਛੇ ਬੱਚੇ ਅੱਖਾਂ ਦੀ ਬਿਮਾਰੀ ਤੋ ਪੀੜ੍ਹਤ ਪਾਏ ਗਏ, ਹੁਣ ਕਲੱਬ ਵੱਲੋਂ ਇਨਾ ਛੇ ਬੱਚਿਆਂ ਦਾ ਇਲਾਜ਼ ਸ਼ੰਕਰਾ ਆਈ ਹਸਪਤਾਲ਼ ਵਿਖੇ ਕਰਵਾਇਆ ਜਾਏਗਾ।ਆਪਾ ਨੂੰ ਸਮੇ ਸਮੇ ਤੇ ਚੈਕ ਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਵਲੋ ਇਸ ਮੌਕੇ ਬੋਲਦੇ ਹੋਏ ਕਿਹਾ ਕੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੇ ਹੋਰ ਵੀ ਕੈਂਪ ਮੈਂਬਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ। ਸਰਕਾਰੀ ਹਾਈ ਸਕੂਲ ਪਿੰਡ ਜੰਡੀ ਦੇ ਸਕੂਲ ਮੁਖੀ ਤੇ ਹੋਰ ਸਟਾਫ ਵਲੋ ਲਾਇਨ ਕਲੱਬ ਜਗਰਾਓਂ ਮੇਨ ਵਲੋ ਇਹ ਕੈਂਪ ਓਨਾ ਦੇ ਸਕੂਲ ਵਿੱਚ ਲਗਵਾਉਣ ਤੇ ਕਲੱਬ ਦੇ ਸਾਰੇ ਮੈਂਬਰਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਰਿੰਦਰ ਸਿੰਘ ਤੇ ਸਮੂਹ ਕਲੱਬ ਮੈਂਬਰਾਂ ਵਲੋ ਛੀਨਾ ਪਰਿਵਾਰ ਦਾ ਧਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਪ੍ਰੋਜੈਕਟ ਚੇਅਰਮੈਨ ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਪਰਮਿੰਦਰ ਸਿੰਘ, ਮੈਡਮ ਮਹਿੰਦਰ ਕੌਰ ਗਰੇਵਾਲ, ਐਮਜੇਐਫ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਰਾਜਵਿੰਦਰ ਸਿੰਘ, ਲਾਇਨ ਗੁਰਵਿੰਦਰ ਸਿੰਘ ਭੱਠਲ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਭਾਰਤ ਭੂਸ਼ਣ ਬਾਂਸਲ, ਲਾਇਨ ਮੁਨੀਸ਼, ਜਰਨੈਲ ਸਿੰਘ ਯੂਐਸਏ, ਦਵਿੰਦਰ ਸਿੰਘ, ਅਜ਼ਮੇਰ ਸਿੰਘ ਖਾਲਸਾ, ਸਰਪੰਚ ਗੁਲਵੰਤ ਸਿੰਘ, ਜਗਰਾਜ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਸੰਕਰਾ ਹਸਪਤਾਲ਼ ਦੇ ਡਾ. ਹਰਕੋਮਲਜੀਤ ਸਿੰਘ, ਡਾ. ਹਿਮਾਂਸ਼ੀ, ਹਿਮਾਂਸ਼ੂ, ਦਿਲਰਾਜ ਸਿੰਘ, ਅਤੇ ਸਕੂਲ ਦਾ ਸਟਾਫ ਸਕੂਲ ਮੁਖੀ ਅਮਨਦੀਪ ਸਿੰਘ, ਵਿਨੈ ਕੁਮਾਰ, ਸਪਨਾ ਮਲਹੋਤਰਾ, ਮੋਨਿਕਾ ਰਾਣੀ, ਵੀਰਪਾਲ ਕੌਰ, ਦੀਪਕ, ਹੋਰ ਸਮੂਹ ਸਟਾਫ ਤੇ ਬੇਅੰਤ ਸਿੰਘ ਅਤੇ ਵਿੱਕੀ ਮੌਜੂਦ ਸਨ।