ਕਾਹਨੂੰਵਾਨ (ਧਰਮਿੰਦਰ ) ਪੰਜਾਬ ਚ ਘੱਗਰ ਅਤੇ ਸਤਲੁਜ ਦਰਿਆਂ ਦੇ ਨਜ਼ਦੀਕੀ ਕਈ ਪਿੰਡ ਹੜ੍ਹ ਪ੍ਰਭਾਵਿਤ ਹੋਏ ਹਨ। ਰਾਵੀ ਅਤੇ ਬਿਆਸ ਦਰਿਆਵਾਂ ਦੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਪਰ ਹੁਣ ਲੋਕ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰ ਰਹੇ ਸਨ ਪਰ ਐਤਵਾਰ ਬਿਆਸ ਦਰਿਆਂ ਦੇ ਨਜ਼ਦੀਕ ਫਿਰ ਹੜ ਵਰਗੇ ਹਾਲਾਤ ਬਣੇ ਹੋਏ ਹਨ। ਬਲਾਕ ਕਾਹਨੂੰਵਾਨ ਦੇ ਅਧੀਨ ਆਉਂਦੇ ਪਿੰਡ ਪਸਵਾਲ ਦੀ ਦਰਿਆਂ ਦੇ ਨਜ਼ਦੀਕ ਲਗਦੇ ਖੇਤਾਂ ਕਾਫ਼ੀ ਮਾਤਰਾ ਵਿੱਚ ਪਾਣੀ ਭਰ ਚੁੱਕਿਆ ਅਤੇ ਸੜਕ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਲਗਭਗ 100 ਤੋਂ 150 ਏਕੜ ਜ਼ਮੀਨ ਦਾ ਰਕਬਾ ਪਾਣੀ ਦੇ ਡੁੱਬ ਚੁੱਕਿਆਂ ਇਹ ਜ਼ਮੀਨ ਦਾ ਰਕਬਾ ਬਲਾਕ ਕਾਹਨੂੰਵਾਨ ਦੇ ਪਿੰਡ ਮੁੱਲਾਵਾਲ ਦੇ ਨਜ਼ਦੀਕੀ ਪਿੰਡ ਪਸਵਾਲ ਦਾ ਹੈ ਅਤੇ ਕਿਹਾ ਕਿ ਸਾਡੇ ਖੇਤਾਂ ਵਿੱਚ ਪਿਛਲੇ 10 ਦਿਨਾਂ ਤੋਂ ਪਾਣੀ ਭਰਿਆਂ ਹੋਇਆਂ ਹੈ। ਇਸ ਜ਼ਮੀਨ ਜ਼ਿਆਦਾਤਰ ਕਿਸਾਨਾਂ ਵੱਲੋਂ ਜ਼ਮੀਨ ਠੇਕੇ ਤੇ ਲੈ ਕੇ ਗੰਨੇ ਦੀ ਖੇਤੀ ਕੀਤੀ ਗਈ ਸੀ ਪਰ ਜੋ ਹੁਣ ਪੂਰੀ ਤਰਾਂ੍ਹ ਨਸ਼ਟ ਹੋ ਚੁੱਕੀ ਹੈ।ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਨਸ਼ਟ ਹੋ ਚੁੱਕੀ ਹੈ ਉਨਾਂ੍ਹ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਓਧਰ ਜ਼ਲਿ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਿਢੱਲੋਂ ਅਤੇ ਬਲਾਕ ਕਾਹਨੂੰਵਾਨ ਦੇ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ, ਖੇਤੀਬਾੜੀ ਵਿਭਾਗ ਦੀ ਟੀਮ ਨਾਲ ਮੌਕਾ ਦੇਖਣ ਲਈ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕਿਰਪਾਲ ਸਿੰਘ ਿਢੱਲੋਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਮੌਕਾ ਦੇਖਣ ਦੇ ਲਈ ਪਹੁੰਚੇ ਹਨ। ਖੇਤਾਂ ਦੇ ਵਿੱਚ ਕਾਫ਼ੀ ਭਾਰੀ ਭਰਿਆਂ ਹੋਇਆਂ ਹੈ ਇਸਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਇਕਬਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਭਵਜੀਤ ਸਿੰਘ, ਖੇਤੀਬਾੜੀ ਇੰਸਪੈਕਟਰ ਇੰਦਰਜੋਤ ਸਿੰਘ ਸਿੱਧਵਾਂ , ਮਨਦੀਪ ਸਿੰਘ, ਅਮਰਜੀਤ ਸਿੰਘ, ਮਨਜਿੰਦਰ ਸਿੰਘ, ਹਰਦੇਵਪਾਲ ਸਿੰਘ ਸਵੀਟ, ਸੁਖਵਿੰਦਰ ਸਿੰਘ ਪ੍ਰਧਾਨ, ਬਲਕਾਰ ਸਿੰਘ ਸਾਬਕਾ ਸਰਪੰਚ ਫੁਲੜਾ ਅਤੇ ਇਲਾਕੇ ਦੇ ਕਿਸਾਨ ਆਦਿ ਹਾਜ਼ਰ ਸਨ।