ਜਗਰਾਓਂ, 31 ਜੁਲਾਈ ( ਜਗਰੂਪ ਸੋਹੀ )-ਭਾਜਪਾ ਮੰਡਲ ਜਗਰਾਉਂ ਦੀ ਇਕ ਵਿਸ਼ੇਸ਼ ਬੈਠਕ ਰੱਖੀ ਗਈ। ਜਿਸ ਵਿੱਚ ਪਹਿਲਾਂ ਸਾਰੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣਿਆ। ਉਸ ਤੋਂ ਬਾਅਦ ਮੰਡਲ ਪ੍ਰਧਾਨ ਟੋਨੀ ਵਰਮਾ ਜ਼ਿਲ੍ਹਾ, ਪ੍ਰਧਾਨ ਮੇਜਰ ਸਿੰਘ ਦੇਤਵਾਲ, ਬ੍ਰਿਜ ਲਾਲ ਸ਼ਰਮਾ ਹਲਕਾ ਜਗਰਾਓਂ ਨੇ ਮੰਡਲ ਅਤੇ ਜਿਲਾ ਦੇ ਅਹੁਦੇਦਾਰਾਂ ਨਾਲ 2024 ਦੇ ਇਲੈਕਸ਼ਨ ਅਤੇ ਹਲਕੇ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ। ਉਸ ਦੇ ਉਪਰੰਤ ਪੁਸ਼ਪਿੰਦਰ ਸਿੰਘ ਅੰਕੁਸ਼ ਨੂੰ ਮੰਡਲ ਜਗਰਾਓਂ ਵਿੱਚ ਐਸੀ ਮੋਰਚਾ ਦਾ ਪ੍ਰਧਾਨ ਥਾਪਿਆ ਗਿਆ ਅਤੇ ਐੱਸ ਸੀ ਭਾਈਚਾਰੇ ਦੇ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਅੰਕੁਸ਼ ਸਹਿਜਪਾਲ, ਕ੍ਰਿਸ਼ਨ ਕੁਮਾਰ, ਦਰਸ਼ਨ ਗਿੱਲ, ਸੁਮਿਤ ਅਰੋੜਾ, ਰਾਜ ਵਰਮਾ, ਗੌਰਵ ਸਿੰਗਲਾ, ਸ਼ੰਟੀ ਚੋਪੜਾ, ਸੱਤਪਾਲ ਕਾਕਾ, ਨਵੀਨ ਜੈਨ, ਪੰਕਜ ਗਰੋਵਰ, ਸ਼ੰਮੀ ਮਹਿਤਾ, ਵਿਕਰਮ ਵਰਮਾ, ਸੁਰੇਸ਼ ਗਰਗ, ਅਮਿਤ ਸ਼ਰਮਾਂ, ਸੰਜੀਵ ਸਿੰਘ, ਮੋਹਿਤ ਗੋਇਲ, ਪਾਘਵ, ਸ਼ੈਰੀ, ਪ੍ਰਦੀਪ, ਗੋਮੀ, ਬਬਲਾ, ਅਨਮੋਵ ਅਤੇ ਹਰਸ਼ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।