ਮਾਲੇਰਕੋਟਲਾ 02 ਅਗਸਤ ( ਅਸਵਨੀ) -( ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ,ਲਾਅ ਐਡ ਆਰਡਰ, ਪੰਜਾਬ ਦੇ ਆਦੇਸਾਂ ਅਨੁਸਾਰ ਸੀਨੀਅਰ ਕਪਤਾਨ ਪੁਲਿਸ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਜੇਲ ਵਿਭਾਗ ਦੇ ਸਹਿਯੋਗ ਨਾਲ” ਓਪਰੇਸ਼ਨ ਸਤੱਰਕ “ਕੀਤਾ ਗਿਆ । ਇਸ ਓਪਰੇਸ਼ਨ ਲਈ ਸਮੁੱਚੇ ਜਿਲ੍ਹੇ ਅੰਦਰ 3 ਗਜਟਿਡ ਅਫਸਰਾਂ ਸਮੇਤ 50 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਓਪਰੇਸ਼ਨ ਦੌਰਾਨ ਸਬ ਜੇਲ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ।ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਹੋਰ ਜਾਣਕਾਰੀ ਦਿੱਦਿਆ ਦੱਸਿਆ ਕਿ ਚੈਕਿੰਗ ਦੌਰਾਨ ਜੇਲ ਅੰਦਰ ਬੰਦ 325 ਕੈਦੀਆਂ/ਹਵਾਲਾਤੀਆਂ ਦੀਆਂ ਬੈਰਕਾਂ ਨੂੰ ਚੈੱਕ ਕੀਤਾ ਗਿਆ ਅਤੇ ਕੋਈ ਵੀ ਨਸੀਲਾ ਪਦਾਰਥ,ਮੋਬਾਇਲ ਫੋਨ ਵਗੈਰਾ ਬ੍ਰਾਮਦ ਨਹੀ ਹੋਇਆ। ਇਸ ਓਪਰੇਸ਼ਨ ਦਾ ਮੁੱਖ ਉਦੇਸ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਚੈੱਕ ਕਰਨਾ ਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ। ਇਸ ਮੌਕੇ ਐਸ.ਪੀ ਜਗਦੀਸ਼ ਬਿਸਨੋਈ,ਡੀ.ਐਸ.ਪੀ. ਕੁਲਦੀਪ ਸਿੰਘ, ਜੇਲ ਸੁਪਰਡੈਂਟ ਪਰਦੁਮ ਤੇਈਪੁਰ,ਐਸ.ਐਚ.ਓ ਸਿਟੀ-1 ਸਾਹਿਬ ਸਿੰਘ ਅਤੇ ਐਸ.ਐਚ.ਓ ਸਿਟੀ-2 ਜਸਵੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।