ਰਾਮਪੁਰਾ ਫੂਲ (ਧਰਮਿੰਦਰ ) ਰਾਮਪੁਰਾ ਫੂਲ ਵਿਖੇ ਕੁਟੀਆ ਪੁਲ ਦੇ ਨੇੜੇ ਨਿਊ ਬੁੱਗਰ ਪੈਸਟੀਸਾਈਡ ਸਟੋਰ ਦੇ ਗੁਦਾਮ ਦੇ ਜਿੰਦੇ ਤੋੜ ਕੇ ਚੋਰ 40 ਗੱਟੇ ਡੀਏਪੀ ਖਾਦ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦਿਆਂ ਗੁਦਾਮ ਦੇ ਮਾਲਕ ਵਿਜੈ ਗਰਗ ਉਰਫ ਟੈਣੀ ਬੁੱਗਰ ਨੇ ਦੱਸਿਆ ਕਿ ਜਦ ਮੈਂ ਸਵੇਰੇ ਸੈਰ ਕਰਨ ਲਈ ਗਿਆ ਤਾਂ ਵੇਖਿਆ ਕਿ ਗੁਦਾਮ ਦੇ ਜਿੰਦੇ ਤੋੜੇ ਹੋਏ ਸਨ। ਜਦ ਉਨ੍ਹਾਂ ਗੁਦਾਮ ਅੰਦਰ ਜਾ ਕੇ ਵੇਖਿਆ ਤਾਂ 40 ਗੱਟੇ ਡੀਏਪੀ ਖਾਦ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਰਾਮਪੁਰਾ ਸਿਟੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ। ਸ਼ਹਿਰ ਦੇ ਪੈਸਟੀਸਾਈਡ ਅਸੋਸੀਏਸ਼ਨ ਦੇ ਆਗੂਆਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੂੰ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀ ਚੈਨ ਦੀ ਜ਼ਿੰਦਗੀ ਬਿਤਾ ਸਕਣ।