ਰਾਏਕੋਟ, 18 ਅਗਸਤ (ਜਸਵੀਰ ਸਿੰਘ ਹੇਰਾਂ):- ਮਨੀਸ ਕੁਮਾਰ ਮੰਗਲਾ ਸਹਾਇਕ ਰਜਿਸਟਰਾਰ,ਸਹਿਕਾਰੀ ਸਭਾਵਾਂ,ਜਗਰਾਊ ਨੂੰ ਸਹਾਇਕ ਰਜਿਸਟਰਾਰ,ਸਹਿਕਾਰੀ ਸਭਾਵਾਂ,ਰਾਏਕੋਟ ਸਰਕਲ ਦਾ ਵਾਧੂ ਚਾਰਜ ਮਿਲਣ ਉਪਰੰਤ ਦਫਤਰ ਵਿਖੇ ਆਉਣ ਤੇ ਸਭਾਵਾਂ ਦੇ ਸਕੱਤਰਾਂ ਵੱਲੋ ਸੁਰਜੀਤ ਸਿੰਘ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਰਾਏਕੋਟ ਅਤੇ ਸਵਰਨ ਸਿੰਘ ਸੁਪਰਡੈ਼ਟ ਦੀ ਪ੍ਰਧਾਨੀ ਹੇਠ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ ਗਿਆ।ਇਸ ਮੌਕੇ ਜਗਤਾਰ ਸਿੰਘ ਰਾਜੋਆਣਾ ਜਿਲ੍ਹਾ ਚੇਅਰਮੈਨ ਸੀ.ਪੀ.ਐਫ.ਕਰਮਚਾਰੀ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ,ਸੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਇੰਸਪੈਕਟਰ,ਗੁਰਪ੍ਰੀਤ ਕੌਰ ਜੂਨੀਅਰ ਸਹਾਇਕ,ਅਮਨਦੀਪ ਸਬਰਵਾਲ,ਜ਼ਸਮੇਲ ਸਿੰਘ,ਕਰਮ ਸਿੰਘ,ਹਰਸਿਮਰਤ ਸਿੰਘ,ਹਰਪ੍ਰੀਤ ਸਿੰਘ,ਗੁਰਕੀਰਤ ਸਿੰਘ (ਸਾਰੇ ਸਕੱਤਰ) ਅਤੇ ਗੁਰਬਖਸ ਸਿੰਘ ਆਦਿ ਹਾਜਰ ਸਨ।