ਜਗਰਾਓਂ, 18 ਅਗਸਤ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਜ਼ੀਰੋ ਛੈਡੋ ਡੇਅ ਇੱਕ ਵੱਖਰੇ ਢੰਗ ਨਾਲ ਮਨਾ ਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਪ੍ਰਕਿਰਿਆ ਨੂੰ ਸਕੂਲ ਦੇ ਖੁੱਲ੍ਹੇ ਮੈਦਾਨਾਂ ਵਿਚ ਦਿਖਾਇਆ ਗਿਆ ਤੇ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਨੇ ਇਸ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਅੱਜ ਦੇ ਦਿਨ ਕਿਸ ਤਰ੍ਹਾਂ ਅਸੀਂ ਆਪਣੇ ਪਰਛਾਵੇਂ ਨੂੰ ਬਿਲਕੁਲ ਜ਼ੀਰੋ ਦੇਖ ਸਕਦੇ ਹਾਂ। ਅੱਜ ਦੇ ਦਿਨ ਸੂਰਜ ਬਿਲਕੁਲ ਸਾਡੇ ਸਿਰ ਦੇ ਉੱਪਰ ਰਿਹਾ ਜੋ ਕਿ ਇਸਦਾ ਪ੍ਰਭਾਵ ਕਈ ਦੇਸ਼ਾਂ ਵਿਚ ਦੇਖਣ ਨੂੰ ਮਿਲਿਆ ਜਿਹੜੇ ਸਥਾਨ ਭੂ-ਮੱਧ ਰੇਖਾ ਤੇ ਮਕਰ ਰੇਖਾ ਦੇ ਵਿਚਕਾਰ ਆਏ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਨੂੰ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਨੂੰ ਆਪਣੇ ਅਧਿਆਪਕਾਂ ਤੋਂ ਸਮਝ ਕੇ ਜਾਣਕਾਰੀ ਹਾਸਲ ਕਰਨ ਤੇ ਕਿਹਾ ਕਿ ਅਜਿਹੇ ਮੌਕੇ ਕਈ ਸਾਲ ਬਾਅਦ ਦੇਖਣ ਨੂੰ ਮਿਲਦੇ ਹਨ। ਸਾਨੂੰ ਇਹ ਮੌਕੇ ਕਦੇ ਵੀ ਖੁੰਝਾਉਣੇ ਨਹੀਂ ਚਾਹੀਦੇ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਹਾਜ਼ਰੀ ਭਰੀ।