Home Education ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ਵਿਖੇ ਸਾਲਾਨਾ ਇਨਾਮੀ ਪ੍ਰੀਖਿਆ 27 ਅਗਸਤ ਨੂੰ

ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ਵਿਖੇ ਸਾਲਾਨਾ ਇਨਾਮੀ ਪ੍ਰੀਖਿਆ 27 ਅਗਸਤ ਨੂੰ

41
0


ਮੁੱਲਾਂਪੁਰ-ਦਾਖਾ, 25 ਅਗਸਤ (ਸਤਵਿੰਦਰ ਸਿੰਘ ਗਿੱਲ) – ਡਾ: ਬੀ . ਆਰ . ਅੰਬੇਡਕਰ ਮਿਸ਼ਨ ਵੱਲ ਵੈਲਫਅਰ ਸੁਸਾਇਟੀ (ਰਜਿ:) ਮੁੱਲਾਂਪੁਰ ਦਾਖਾ ਦੇ ਪ੍ਰਬੰਧਕਾਂ ਵਲੋਂ ਪ੍ਰਬੁੱਧ ਭਾਰਤ ਫਗਵਾੜਾ ਦੇ ਸਹਿਯੋਗ ਨਾਲ ਡਾ: ਬੀ.ਆਰ. ਅੰਬੇਡਕਰ ਜੀ ਦੀ ਜੀਵਨੀ ਨਾਲ ਜੁੜੀ ਪੁਸਤਕ ‘ਡਾ. ਅੰਬੇਡਕਰ ਜ ਮੈਸੇਜ’ (ਡਾ. ਅੰਬੇਡਕਰ ਦਾ ਸੁਨੇਹਾ) ’ਚੋਂ ਸਵਾਲਾਂ ਨਾਲ ਵਾਲੀ ਪ੍ਰੀਖਿਆ 27 ਅਗਸਤ ਦਿਨ ਐਤਵਾਰ ਨੂੰ ਅੰਬੇਡਕਰ ਭਵਨ ਮੁੱਲਾਂਪੁਰ-ਦਾਖਾ ਵਿਖੇ ਹੋਵੇਗੀ। ਪ੍ਰੀਖਿਆ ਲਈ ਪਹਿਲੇ ਵਰਗ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ’ ਵਿਦਿਆਰਥੀ ਅਤੇ ਦੂਸਰੇ ਵਰਗ ’ਚ 12ਵੀਂ ਤੋਂ 40 ਸਾਲ ਦੀ ਉਮਰ ਤੱਕ ਵਿਅਕਤੀ ਪ੍ਰੀਖਿਆ ਹਾਲ ’ਚ ਪੇਪਰ ਲਈ ਬੈਠ ਸਕਦੇ ਹਨ। ਸਾਰੇ ਪ੍ਰਸ਼ਨ ਡਾ: ਭੀਮ ਰਾਓ ਦੇ ਜੀਵਨ ਨਾਲ ਜੁੜੇ ਹੋਣਗੇ। ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ ਅਨੁਸਾਰ ਉਪਰੋਕਤ ਇਨਾਮਾਂ ਤੋਂ ਇਲਾਵਾ ਦੋਵਾਂ ਗਰੁੱਪਾ ਦੀ ਸਾਂਝੀ ਮੈਰਿਟ ਬਣੇਗੀ ਜਿਸਨੂੰ ਨਗਦ ਇਨਾਮ ਪ੍ਰਬੁੱਧ ਭਾਰਤ ਫਾਊਂਡੇਸ਼ਨ ਫਗਵਾੜਾ ਵਲੋਂ ਦੋਵਾਂ ਵਰਗ ਲਈ ਪ੍ਰੀਖਿਆ ਦੇ ਜੇਤੂਆਂ ਨੂੰ ਵੱਖੋ-ਵੱਖ ਪਹਿਲਾ ਇਨਾਮ 50 ਹਜ਼ਾਰ ਨਗਦ, ਉੱਪ ਜੇਤੂ 20 ਹਜ਼ਾਰ ਨਗਦ ਅਤੇ ਤੀਸਰਾ ਸਥਾਨ ਲੈਣ ਵਾਲੇ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਦਿੱਤੇ ਜਾਣਗੇ ਇਸਤੋਂ ਇਲਾਵਾ ਸੈਂਟਰ ਵਿੱਚੋਂ ਮੈਰਿਟ ’ਚ ਆਉਣ ਵਾਲੇ ਪ੍ਰਤੀਯੋਗਤਾਵਾ ਨੂੰ ਡਾ. ਬੀ.ਆਰ.ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਆਪਣੇ ਵੱਲੋਂ ਵੱਖਰੇ ਤੌਰ ’ਤੇ ਇਨਾਮ ਦਿੱਤੇ ਜਾਣਗੇ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਐੱਸ.ਐੱਮ ਕਰਮਜੀਤ ਸਿੰਘ ਕਲੇਰ, ਜਰਨਲ ਸਕੱਤਰ ਬਲਦੇਵ ਸਿੰਘ ਕਲੇਰ, ਕੈਸ਼ੀਅਰ ਸੁਖਮਿੰਦਰ ਸਿੰਘ ਮੋਹੀ, ਏ.ਐੱਸ.ਆਈ ਪ੍ਰੀਤਮ ਸਿੰਘ, ਲੈਕਚਰਾਰ ਲਾਲ ਸਿੰਘ, ਰਣਜੀਤ ਸਿੰਘ ਐੱਲ.ਆਈ.ਸੀ, ਸਾਬਕਾ ਸਰਪੰਚ ਨਿਰਮਲ ਸਿੰਘ, ਬਲਜਿੰਦਰ ਸਿੰਘ ਪੱਪਾ, ਐੱਸ.ਐੱਮ ਜਸਵੰਤ ਸਿੰਘ ਭੱਟੀ, ਪ੍ਰੈੱਸ ਸਕੱਤਰ ਮਲਕੀਤ ਸਿੰਘ ਭੱਟੀਆ, ਡਾ. ਧਰਮਪਾਲ ਸਿੰਘ, ਮੱਘਰ ਸਿੰਘ ਐਤੀਆਣਾ, ਸੁਰਿੰਦਰ ਸਿੰਘ ਰਾਏ, ਡਾ. ਰਮੇਸ਼ਇੰਦਰ ਸਿੰਘ, ਜਗਤਾਰ ਸਿੰਘ ਐੱਫ.ਸੀ.ਆਈ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here