ਨਾਨਕਸਰ ਕਲੇਰਾਂ/ਜਗਰਾਉਂ (ਵਿਕਾਸ ਮਠਾੜੂ):-ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲ਼ਿਆਂ ਦੀ 80 ਵੀਂ ਬਰਸੀ ਅੱਜ ਠਾਠ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬੜੀ ਸ਼ਰਧਾ ਅਤੇ ਪਿਆਰ ਨਾਲ ਆਰੰਭ ਹੋਈ।ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਹਰ ਸਾਲ ਬੜੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਗੁਰਦੁਆਰਾ ਨਾਨਕਸਰ ਕਲੇਰਾਂ ਨੂੰ ਸੁੰਦਰ ਫੱੁਲਾਂ, ਵਿਛਾਈਆਂ ਅਤੇ ਰੋਸ਼ਨੀਆਂ ਨਾਲ ਸਜਾਇਆ ਗਿਆ।
ਪੰਜ ਰੋਜਾ ਇਸ ਬਰਸੀ ਸਮਾਗਮਾਂ ਵਿਚ ਨਿਰਤੰਰ ਹਰ ਜਸ ਗਾਇਨ ਹੁੰਦਾ ਹੈ ਅਤੇ ਲੱਖਾਂ ਦੀ ਤਦਾਦ ਵਿਚ ਸੰਗਤਾਂ ਨਾਨਕਸਰ ਵਿਖੇ ਨਤਮਸਤਕ ਹੁੰਦੀਆਂ ਹਨ। ਅੱਜ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ 101 ਪਾਠ ਅਤੇ ਸ੍ਰੀ ਜਪੁ ਜੀ ਸਾਹਿਬ ਦੇ 18 ਪਾਠ ਆਰੰਭ ਹੋਏ।ਇਨ੍ਹਾਂ ਪਾਠਾਂ ਦੇ ਭੋਗ ਮਿਤੀ 27 ਅਗਸਤ ਨੂੰ ਪਾਏ ਜਾਣਗੇ , ਜਿਸ ਉਪਰੰਤ ਦੂਜੀ ਲੜੀ ਦੇ ਪਾਠ ਆਰੰਭ ਕੀਤੇ ਜਾਣਗੇ। ਜਿਨ੍ਹਾਂ ਦੇ ਭੋਗ ਮਿਤੀ 29 ਅਗਸਤ ਨੂੰ ਪਾਏ ਜਾਣਗੇ। ਮਿਤੀ 28 ਅਗਸਤ ਨੂੰ ਮਹਾਨ ਨਗਰ ਕੀਰਤਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਹੀ ਵਿਚ ਸਜਾਇਆ ਜਾਵੇਗਾ।ਮਿਤੀ 29 ਅਗਸਤ ਨੂੰ ਪਾਠਾਂ ਦੇ ਭੋਗ ਪੈਣ ਉਪਰੰਤ ਅੰਮ੍ਰਿਤ ਸੰਚਾਰ ਹੋਵੇਗਾ। ਅੱਜ ਇਸ ਸਮਾਮਗਮ ਵਿਚ ਨਾਨਕਸਰ ਸੰਪਰਦਾਇ ਦੇ ਸਮੂਹ ਮਹਾਂਪੁਖਾਂ ਨੇ ਹਾਜਰੀ ਭਰੀ।