ਜਗਰਾਓਂ, 27 ਅਗਸਤ ( ਬਲਦੇਵ ਸਿੰਘ) -ਗੋਰਮਿੰਟ ਟੀਚਰ ਯੂਨੀਅਨ ਵਿਗਿਆਨਕ ਲੁਧਿਆਣਾ ਦੇ ਆਗੂਆਂ ਪ੍ਰਧਾਨ ਜਗਦੀਪ ਸਿੰਘ ਜੌਹਲ ਅਤੇ ਜਨਰਲ ਸਕੱਤਰ ਇਤਬਾਰ ਸਿੰਘ ਨੇ ਡੀ ਸੀ ਲੁਧਿਆਣਾ ਤੋਂ ਨਾਨਕਸਰ ਕਲੇਰਾਂ ਵਾਲੇ ਵਿਸ਼ਵ ਪ੍ਰਸਿੱਧ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਤੇ 29 ਅਗਸਤ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਹੈ।ਉਹਨਾਂ ਆਖਿਆ ਕਿ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ, ਉੱਥੇ ਇਲਾਕੇ ਦੇ ਹਰ ਪਿੰਡ- ਸ਼ਹਿਰ ਅਤੇ ਗਲੀ-ਮੁਹੱਲੇ ਵਿੱਚੋਂ ਸੰਗਤਾਂ ਟਰਾਲੀਆਂ ਭਰਕੇ ਅਤੇ ਆਪੋ-ਆਪਣੇ ਸਾਧਨਾਂ ਰਾਹੀਂ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਸਹਾਇਕ ਕਮਿਸ਼ਨਰ ਲੁਧਿਆਣਾ ਉਪਿੰਦਰਜੀਤ ਕੌਰ ਰਾਹੀਂ ਡੀ ਸੀ ਲੁਧਿਆਣਾ ਸੁਰਭੀ ਮਲਿਕ ਦੇ ਨਾਂ ਪੱਤਰ ਭੇਜ ਕੇ 29 ਅਗਸਤ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਹੈ।