ਜਗਰਾਓਂ, 5 ਸਤੰਬਰ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਜਗਰਾਓਂ ਦੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਸਮੇਤ 27 ਅਧਿਆਪਕਾ ਦਾ ਸਨਮਾਨ ਕੀਤਾ ਗਿਆ| ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਅਧਿਆਪਕਾ ਦੇ ਕਰਵਾਏ ਸਨਮਾਨ ਸਮਾਰੋਹ ਦੇ ਮੁੱਖ ਮਹਿਾਨ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਅਤੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਸਮੂਹ ਅਧਿਆਪਕਾ ਨੰੂ ‘ਟੀਚਰ ਡੇਅ’ ਦੀ ਵਧਾਈ ਦਿੰਦਿਆ ਕਿਹਾ ਕਿ ਬੱਚੇ ਦੀ ਸ਼ਖਸੀਅਤ ਨੰੂ ਨਿਰਾਖਣ ਵਿਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ| ਉਨ੍ਹਾਂ ਕਿਹਾ ਕਿ ਅਧਿਆਪਕ ਦੇਸ਼ ਦੇ ‘ਨੇਸ਼ਨ ਬਿਲਡਰ’ ਹਨ ਅਤੇ ਅਧਿਆਪਕ ਇੱਕ ਅਜਿਹਾ ਧੁਰਾ ਹੈ ਜਿਸ ਦੇ ਆਲੇ ਦੁਆਲੇ ਵਿਦਿਆਰਥੀ ਜਗਤ ਘੁੰਮਦਾ ਹੈ| ਉਨ੍ਹਾਂ ਕਿਹਾ ਕਿ ਜੇਕਰ ਮਾਤਾ ਪਿਤਾ ਆਪਣੇ ਬੱਚਿਆ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਬੱਚਿਆ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਿਲ ਬਣਾਉਂਦੇ ਹਨ ਇਸ ਕਾਰਨ ਅਧਿਆਪਕ ਦਾ ਦਰਜਾ ਸਭ ਤੋ ਉੱਪਰ ਹੈ| ਇਸ ਮੌਕੇ ਸੁਸਾਇਟੀ ਵੱਲੋਂ ਡਾ: ਵੇਦ ਵਰਤ ਪਲਾਹ ਪ੍ਰਿੰਸੀਪਲ ਡੀਏਵੀ ਸਕੂਲ ਦਾ ਵਿਸ਼ੇਸ਼ ਸਨਮਾਨ ਕਰਨ ਸਮੇਤ ਐੱਮਆਈਐੱਸ ਕੋਆਰਡੀਨੇਟਰ ਦੀਪਕ ਸ਼ਰਮਾ, ਸਨਮਤੀ ਸਕੂਲ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ, ਕਮਾਲਪੁਰਾ ਕਾਲਜ ਦੀ ਪ੍ਰਿੰਸੀਪਲ ਗੀਤਾ ਸ਼ਰਮਾ, ਸਪਰਿੰਗ ਡਿਊ ਸਕੂਲ ਪ੍ਰਿੰਸੀਪਲ ਨਵਨੀਤ ਚੌਹਾਨ, ਸਰਕਾਰੀ ਸਕੂਲ ਲੜਕੀਆ ਪ੍ਰਿੰਸੀਪਲ ਰੁਪਿੰਦਰ ਕੌਰ ਹਾਂਸ, ਦਸਮੇਸ਼ ਗਰਲਜ਼ ਸਕੂਲ ਕਮਾਲਪੁਰਾ ਦੀ ਪ੍ਰਿੰਸੀਪਲ ਸਰਬਜੀਤ ਕੌਰ, ਆਰ ਕੇ ਸਕੂਲ ਪ੍ਰਿੰਸੀਪਲ ਸੀਮਾ ਸ਼ਰਮਾ, ਸਰਕਾਰੀ ਪ੍ਰਾਇਮਰੀ ਸਕੂਲ ਹੈੱਡ ਟੀਚਰ ਸੁਰਿੰਦਰ ਕੌਰ, ਦਸਮੇਬ ਪਬਲਿਕ ਸਕੂਲ ਮਾਣੂਕੇ ਦੇ ਪ੍ਰਿੰਸੀਪਲ ਬਲਕਾਰ ਸਿੰਘ ਧਾਲੀਵਾਲ, ਜੀਵਨ ਜੋਤ ਨਰਸਿੰਗ ਇੰਸਟੀਚਿਊਟ ਦੀ ਪ੍ਰਿੰਸੀਪਲ ਗਗਨਦੀਪ ਕੌਰ ਤੋਂ ਇਲਾਵਾ ਸਾਇੰਸ ਕਾਲਜ ਦੇ ਪ੍ਰੋ: ਸੁਮਿਤ ਸੋਨੀ, ਪ੍ਰੋ: ਜਤਿੰਦਰ ਸਿੰਘ, ਪ੍ਰੋ: ਪਰਮਿੰਦਰ ਸਿੰਘ ਤੇ ਪ੍ਰੋ: ਕੁਲਵਿੰਦਰ ਸਿੰਘ ਮਹਾਂਪ੍ਰਯਿਆ ਸਕੂਲ ਦੇ ਗੁਰਪ੍ਰੀਤ ਸਿੰਘ ਬੜੈਚ ਤੇ ਉਰਮਿਲਾ ਜੈਸਵਾਲ, ਜੀਐੱਚਜੀ ਅਕੈਡਮੀ ਦੀ ਮਿਨਾਕਸ਼ੀ ਸ਼ਰਮਾ, ਡੀਏਵੀ ਸਕੂਲ ਦੀ ਮੋਨਿਕਾ ਅਰੋੜਾ, ਰਵਿੰਦਰ ਪਾਲ ਕੌਰ, ਮੀਨਾ ਗੋਇਲ, ਸਿਲਪਾ ਰਾਣੀ ਤੇ ਰਾਕੇਸ਼ ਕੁਮਾਰ, ਸ਼ਿਵਾਲਿਕ ਸਕੂਲ ਦੀ ਪ੍ਰੀਤੀ ਬਜਾਜ, ਲੀਲ੍ਹਾਂ ਮੇਘ ਸਿੰਘ ਸਕੂਲ ਦੇ ਹਰਬੰਸ ਸਿੰਘ, ਸਰਕਾਰੀ ਸਕੂਲ ਲੜਕੀਆ ਦੇ ਨਰਿੰਦਰ ਕੁਮਾਰ ਅਤੇ ਲਾਲਾ ਲਾਜਪਤ ਰਾਏ ਕੰਨਿਆ ਪਾਠਸ਼ਾਲਾ ਦੀ ਨੀਨਾ ਦਾ ਸਨਮਾਨ ਕੀਤਾ| ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਵੀਨ ਜੈਨ, ਸੁਖਦੇਵ ਗਰਗ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਅਨਿਲ ਮਲਹੋਤਰਾ ਆਦਿ ਹਾਜ਼ਰ ਸਨ।