Home Sports 9ਵੀਂ ਜਮਾਤ ਦੀ ਵਿਦਿਆਰਥਣ ਗੁਰਅਸੀਸ ਕੌਰ ਸੰਧੂ ਦੀ ਖੇਲੋ ਇੰਡੀਆ ਲਈ ਹੋਈ...

9ਵੀਂ ਜਮਾਤ ਦੀ ਵਿਦਿਆਰਥਣ ਗੁਰਅਸੀਸ ਕੌਰ ਸੰਧੂ ਦੀ ਖੇਲੋ ਇੰਡੀਆ ਲਈ ਹੋਈ ਚੋਣ

40
0

ਲੁਧਿਆਣਾ, 13 ਸਤੰਬਰ ( ਰੋਹਿਤ ਗੋਇਲ) – ਬੀ.ਸੀ.ਐਮ. ਆਰੀਆ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਦੀ 9ਵੀਂ ਜਮਾਤ ਦੀ ਵਿਦਿਆਰਥਣ ਗੁਰਅਸੀਸ ਕੌਰ ਸੰਧੂ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਕੇ.ਆਈ.ਟੀ.ਡੀ. ਡਵੀਜਨ ਵਲੋਂ ਬਾਸਕਟਬਾਲ ਲਈ ਖੇਲੋ ਇੰਡੀਆ ਸਕੀਮ ਤਹਿਤ ਚੁਣਿਆ ਹੈ।
ਪੈਨ ਇੰਡੀਆ ਸਪੋਰਟਸ ਸਕਾਲਰਸ਼ਿਪ ਸਕੀਮ ਤਹਿਤ ਹਰ ਸਾਲ ਕਰੀਬ ਇੱਕ ਹਜ਼ਾਰ ਹੌਣਹਾਰ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਚੁਣੇ ਗਏ ਖਿਡਾਰੀਆਂ ਨੂੰ ਸਾਲਾਨਾ ਵਜੀਫ਼ਾ ਰਾਸ਼ੀ ਦਾ ਲਾਭ ਵੀ ਦਿੱਤਾ ਜਾਂਦਾ ਹੈ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਤੇਜ਼ਾ ਸਿੰਘ ਧਾਲੀਵਾਲ, ਵਿਜੈ ਚੋਪੜਾ ਵਿੱਤ ਸਕੱਤਰ, ਸ਼੍ਰੀਮਤੀ ਸਲੋਨੀ ਬਾਸਕਟਬਾਲ ਕੋਚ, ਰਜਿੰਦਰ ਸਿੰਘ ਕੋਚ ਨੇ ਗੁਰਅਸੀਸ ਕੌਰ ਸੰਧੂ ਦੀ ਇਸ ਉਪਲੱਬਧੀ ਲਈ ਵਧਾਈ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੂਜਾ ਕੋਸ਼ਲ ਅਤੇ ਸ਼੍ਰੀ ਦੇਵ ਮਹਿਰਾ ਸਕੂਲ ਕੋਚ ਨੇ ਵੀ ਗੁਰਅਸੀਸ ਕੌਰ ਸੰਧੂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਖਿਡਾਰਨ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰੇਗੀ।

LEAVE A REPLY

Please enter your comment!
Please enter your name here