ਬੁਢਲਾਡਾ (ਜਸਵੀਰ ਕਣਕਵਾਲ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਥਾਨਕ ਕਰੈਕ ਆਈਲੇਟਸ ਵਿਖੇ ਐਚ ਡੀ ਐਫ਼ ਸੀ ਬੈਂਕ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮਦਿਨ ਨੂੰ ਸਮਰਪਿਤ ਖ਼ੂਨਦਾਨ ਕੈੰਪ ਲਗਾਇਆ ਗਿਆ ਜਿੱਥੇ 140 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਕੈੰਪ ਦੀ ਵਿਸ਼ੇਸ਼ਤਾ ਰਹੀ ਕਿ ਨੌਜਵਾਨਾਂ ਦੇ ਨਾਲ ਨਾਲ ਔਰਤਾਂ ਨੇ ਵੀ ਭਾਗ ਲਿਆ ਅਤੇ ਖ਼ੂਨਦਾਨ ਕੀਤਾ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜਿੱਥੇ 116 ਵਿਅਕਤੀਆਂ ਵੱਲੋਂ ਖ਼ੂਨਦਾਨ ਕੀਤਾ ਜਾਣਾ ਸੀ, ਉੱਥੇ ਹੀ ਲੋਕਾਂ ਵਿੱਚ ਵੱਡਾ ਉਤਸ਼ਾਹ ਪਾਇਆ ਗਿਆ ਅਤੇ 140 ਯੂਨਿਟ ਖ਼ੂਨਦਾਨ ਹੋਇਆ। ਸੰਸਥਾ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਗੁਰਦੀਪ ਸਿੰਘ ਉੱਪਲ ਨੇ ਖ਼ੂਨਦਾਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਨੇਕੀ ਟੀਮ ਸਮੇਤ ਅਕਾਸ਼ ਵਰਮਾ, ਰਣਜੀਤ ਸਿੰਘ, ਤਰਜੀਤ ਚਹਿਲ, ਡਾ. ਇੰਦਰਪਾਲ ਸਿੰਘ, ਐਡਵੋਕੇਟ ਰਮਨ ਗਰਗ ਅਤੇ ਸ਼ਹਿਰ ਦੇ ਪਤਿਵੰਤੇ ਸੱਜਣਾ ਨੇ ਸ਼ਰਧਾ ਦੇ ਫੁੱਲ ਸ਼ਹੀਦ ਭਗਤ ਸਿੰਘ ਨੂੰ ਅਰਪਣ ਕੀਤੇ।