ਜਗਰਾਉਂ, 17 ਸਤੰਬਰ ( ਰੋਹਿਤ ਗੋਇਲ )-ਨਾਨਕਸਰ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਚੌਕੀ ਇੰਚਾਰਜ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਹੇਠ ਆਏ ਵਿਅਕਤੀ ਦੀ ਉਮਰ ਕਰੀਬ 35 ਸਾਲ ਹੈ। ਗੱਡੀ ਹੇਠ ਆਉਣ ਨਾਲ ਉਸ ਦੀਆਂ ਦੋਵੇਂ ਬਾਹਾਂ ਅਤੇ ਇਕ ਸੱਜੀ ਲੱਤ ਕੱਟੀ ਗਈ। ਜਿਸ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ। ਉਥੋਂ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ। ਅਜੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਜੇਕਰ ਕੋਈ ਇਸ ਵਿਅਕਤੀ ਨੂੰ ਪਹਿਚਾਣਦਾ ਹੈ ਤਾਂ ਉਹ 87280-73328 ਤੇ ਸੂਚਨਾ ਦੇ ਸਕਦਾ ਹੈ।