ਜਗਰਾਉਂ, 24 ਸਤੰਬਰ ( ਭਗਵਾਨ ਭੰਗੂ, ਵਿਕਾਸ ਮਠਾੜੂ )-ਸ੍ਰੀ ਕ੍ਰਿਸ਼ਨਾ ਕਲੱਬ ਵੱਲੋਂ ਪ੍ਰਧਾਨ ਰੋਹਿਤ ਗੋਇਲ ਅਤੇ ਚੇਅਰਮੈਨ ਅਵਿਨਾਸ਼ ਮਿੱਤਲ ਦੀ ਅਗਵਾਈ ਹੇਠ ਮਹਾਮਾਈ ਦਾ 19ਵਾਂ ਸਾਲਾਨਾ ਜਾਗਰਣ ਅਤੇ ਭੰਡਾਰਾ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਮੁੱਖ ਮਹਿਮਾਨ ਵਜੋਂ ਪੁੱਜੇ। ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਮਰਿਯਾਦਾ ਅਨੁਸਾਰ ਲਿਆਂਦੀ ਗਈ ਪਵਿੱਤਰ ਜੋਤ ਨੂੰ ਜਾਗਰਣ ਵਿੱਚ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਬਿਰਾਜਮਾਨ ਕੀਤਾ ਗਿਆ। ਇਸ ਮੌਕੇ ਜੋਤੀ ਦੀ ਪੂਜਾ ਰੋਹਿਤ ਗੋਇਲ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਵੱਲੋਂ ਕੀਤੀ ਗਈ। ਇਸ ਮੌਕੇ ਜਲੰਧਰ ਦੇ ਗੌਤਮ ਜਲੰਧਰੀ, ਮਥੁਰਾ ਵਰਿੰਦਾਵਨ ਦੇ ਕਨ੍ਹਈਆ ਬ੍ਰਿਜਵਾਸੀ ਅਤੇ ਸਤਨਾਮ ਚੰਚਲ ਵੱਲੋਂ ਰਾਤ ਭਰ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਰਾਤ ਭਰ ਮਾਤਾ ਦੀ ਗੋਦ ਵਿੱਚ ਬੈਠ ਕੇ ਆਨੰਦ ਮਾਣਿਆ। ਸਮੁੱਚੇ ਜਾਗਰਣ ਦੌਰਾਨ ਸਟੇਜ ਦਾ ਸੰਚਾਲਨ ਕੈਪਟਨ ਨਰੇਸ਼ ਵਰਮਾ ਵੱਲੋਂ ਕੀਤਾ ਗਿਆ ਅਤੇ ਜੋ ਸੰਗਤਾਂ ਮੌਕੇ ’ਤੇ ਨਹੀਂ ਪਹੁੰਚ ਸਕੀਆਂ, ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਮਹਾਂਮਾਈ ਦੇ ਜਾਗਰਣ ਦਾ ਲਾਇਵ ਟੈਲੀਕਾਸਟ ‘‘ ਡੇਲੀ ਜਗਰਾਓਂ ਨਿਊਜ਼ ’’ ਦੇ ਉਪ ਸੰਪਾਦਕ ਰਾਜੇਸ਼ ਜੈਨ, ਐਮ.ਡੀ ਭਗਵਾਨ ਸਿੰਘ ਭੰਗੂ ਅਤੇ ਵੈੱਬ ਇੰਚਾਰਜ ਵਿਕਾਸ ਮਠਾਡੂ ਨੇ ਆਪਣੀ ਟੀਮ ਨਾਲ ਕੀਤਾ। ਜਿਸ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਘਰਾਂ ਵਿਚ ਬੈਠ ਕੇ ਮਾਤਾ ਦੀ ਗੋਦ ਵਿਚ ਨਿੱਘ ਮਾਣਿਆ ਅਤੇ ਦਰਬਾਰ ਵਿਚ ਹਾਜ਼ਰੀ ਭਰਦੇ ਹੋਏ ਮਾਂ ਦਾ ਅਸ਼ੀਰਵਾਦ ਹਾਸਿਲ ਕੀਤਾ। ਇਸ ਮੌਕੇ ਭੰਡਾਰੇ ਦਾ ਉਦਘਾਟਨ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕੀਤਾ। ਜਾਗਰਣ ਦੌਰਾਨ ਸਰਦਾਰ ਫਰੂਟ ਐਂਡ ਕੰਪਨੀ ਵੱਲੋਂ ਸੰਗਤਾਂ ਲਈ ਫਲ ਅਤੇ ਪਾਣੀ ਦੀ ਸੇਵਾ ਵਿਸ਼ਾਲ ਗੋਇਲ ਚੰਡੀਗੜ੍ਹ ਵੱਲੋਂ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਡਿੰਪਲ ਗੋਇਲ, ਹਿਮਾਂਸ਼ੂ ਮਲਿਕ, ਜਰਨੈਲ ਸਿੰਘ ਲੋਹਟ, ਸਤਿੰਦਰ ਤੱਤਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੁਰਸ਼ੋਤਮ ਲਾਲ ਖਲੀਫਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਰਾਜੇਸ਼ ਕਤਿਆਲ ਸਤਿਅਮ ਜਵੈਲਰਜ਼ ਤੋ,ਂ ਅਰਵਿੰਦ ਕਥੂਰੀਆ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਓਮ ਮਿੱਤਲ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਡਾ: ਨਰਿੰਦਰ ਸਿੰਘ, ਮਹਾਪ੍ਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਤੋਂ ਇਲਾਵਾ ਸ਼੍ਰੀ ਕ੍ਰਿਸ਼ਨਾ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਮਨ ਬਜਾਜ, ਮੀਤ ਪ੍ਰਧਾਨ ਸੁਨੀਲ ਸਿੰਗਲਾ, ਕੈਸ਼ੀਅਰ ਕਮਲ ਗੁਪਤਾ, ਨੀਰਵ ਅਗਰਵਾਲ, ਪੁਨੀਤ ਜੈਨ, ਨਰੇਸ਼ ਗਰਗ, ਗੌਰਵ ਜੈਤਕ, ਪੰਕਜ ਸਿੰਗਲਾ, ਰਾਜੂ ਨਰੂਲਾ, ਮਨੀਸ਼ ਸਿੰਗਲਾ, ਪੰਕਜ ਗਰਗ, ਸੁਨੀਲ ਗੁਪਤਾ, ਅਜੈ ਗੋਇਲ, ਸੰਦੀਪ ਸਿੰਘ ਅਤੇ ਮੋਹਿਤ ਜੈਨ ਅਤੇ ਹੋਰ ਪਤਵੰਤੇ ਹਾਜ਼ਰ ਸਨ।