ਜਗਰਾਉਂ, 24 ਸਤੰਬਰ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਨੇ 42ਵਾਂ ਅੱਖਾਂ ਦਾ ਕੈਂਪ ਸਵਰਗੀ ਰਾਜ ਕਪੂਰ ਅਤੇ ਸਵ: ਮੁਕੰਦ ਕਪੂਰ ਦੀ ਯਾਦ ਵਿਚ ਮਨੀਸ਼ ਕਪੂਰ ਦੇ ਸਹਿਯੋਗ ਨਾਲ ਲਾਜਪਤ ਰਾਏ ਡੀ ਏ ਵੀ ਕਾਲਜ ਵਿਖੇ ਲਗਾਇਆ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਪ੍ਰੋਮਿਲਾ ਕਪੂਰ ਨੇ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਡਵੋਕੇਟ ਵਿਕਰਮ ਬੇਰੀ ਅਤੇ ਸੇਵਾ ਮੁਕਤ ਤਹਿਸੀਲਦਾਰ ਪਵਨ ਕੱਕੜ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਸੁਸਾਇਟੀ ਨੇ ਕੰਮਾਂ ਵਿਚ ਯੋਗਦਾਨ ਪਾਉਣ ਦਾ ਐਲਾਨ ਵੀ ਕੀਤਾ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾ: ਪ੍ਰੀਤੀ ਦੀ ਟੀਮ ਵੱਲੋਂ 205 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦਿਆਂ 58 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਇਸ ਮੌਕੇ ਡਾ ਵਿਨੋਦ ਕੁਮਾਰ ਬਿੱਟੂ, ਬੂਟਾ ਸਿੰਘ ਹਾਂਸ ਕਲਾਂ, ਵਿਕਰਾਂਤ ਵਰਮਾ, ਅਲਕਾ ਕਪੂਰ, ਰੋਮਾਂ ਬੇਰੀ, ਵਿਜੇ ਲਕਸ਼ਮੀ ਗੁਪਤਾ, ਕੈਪਟਨ ਨਰੇਸ਼ ਵਰਮਾ ਸਮੇਤ ਸੁਖਜਿੰਦਰ ਸਿੰਘ ਢਿੱਲੋਂ,ਰਾਜੀਵ ਗੁਪਤਾ, ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਜਸਵੰਤ ਸਿੰਘ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਆਰ ਕੇ ਗੋਇਲ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।