Home crime ਪਿੰਡ ਰੂਮੀ ਦੇ 23 ਸਾਲਾ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ...

ਪਿੰਡ ਰੂਮੀ ਦੇ 23 ਸਾਲਾ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਸ਼ੱਕ

27
0


ਜਗਰਾਓ, 28 ਸਤੰਬਰ ( ਬੌਬੀ ਸਹਿਜਲ, ਧਰਮਿੰਦਰ )- ਨਜ਼ਦੀਕੀ ਪਿੰਡ ਰੂਮੀ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਵੀਰਵਾਰ ਸਵੇਰੇ ਘਰੋਂ ਅਚਾਨਕ ਲਾਪਤਾ ਹੋ ਗਿਆ। ਉਸ ਦੀ ਤਲਾਸ਼ ਕਰਨ ’ਤੇ ਉਸ ਦਾ ਸਾਈਕਲ, ਚੱਪਲਾਂ ਅਤੇ ਕੱਪੜੇ ਨਹਿਰ ਦੇ ਕੰਢੇ ਪਏ ਮਿਲੇ । ਜਿਸ ਕਾਰਨ ਪਰਿਵਾਰ ਵਾਲੇ ਇਸ ਗੱਲ ’ਤੇ ਸ਼ੰਕਾ ਪ੍ਰਗਟਾ ਰਹੇ ਹਨ ਕਿ ਸ਼ਾਇਦ ਉਸ ਨੇ ਕਿਤੇ ਨਹਿਰ ’ਚ ਛਾਲ ਨਾ ਮਾਰ ਦਿੱਤੀ ਹੋਵੇ। ਇਸ ਸਬੰਧੀ ਜਦੋਂ ਪੁਲਿਸ ਥਾਣਾ ਸਿਟੀ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਗੁਰਮੁੱਖ ਸਿੰਘ (23) ਵੀਰਵਾਰ ਸਵੇਰੇ ਘਰੋਂ ਨਹਿਰ ਵੱਲ ਜਾਣ ਦਾ ਕਹਿ ਕੇ ਆਇਆ ਸੀ, ਪਰ ਵਾਪਸ ਨਹੀਂ ਆਇਆ। ਜਦੋਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੇ ਪਾਈ ਕਮੀਜ਼, ਚੱਪਲਾਂ ਅਤੇ ਉਸ ਦਾ ਸਾਈਕਲ ਨਹਿਰ ਦੇ ਕੰਢੇ ਤੋਂ ਮਿਲਿਆ। ਜਿਸ ’ਤੇ ਪਰਿਵਾਰ ਵੱਲੋਂ ਸ਼ੱਕ ਪ੍ਰਗਟਾਇਆ ਗਿਆ ਕਿ ਕੀ ਗੁਰਮੁੱਖ ਸਿੰਘ ਨੇ ਨਹਿਰ ’ਚ ਛਾਲ ਮਾਰ ਦਿੱਤੀ ਹੈ। ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ’ਚ ਗੁਰਮੁੱਖ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਥਾਣਾ ਇੰਚਾਰਜ ਅਨੁਸਾਰ ਗੁਰਮੁੱਖ ਸਿੰਘ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਹੀ ਸ਼ੱਕ ਹੈ ਕਿਉਂਕਿ ਉਸ ਨੂੰ ਕਿਸੇ ਨੇ ਵੀ ਨਹਿਰ ਵਿੱਚ ਛਾਲ ਮਾਰਦਿਆਂ ਨਹੀਂ ਦੇਖਿਆ। ਦੇਰ ਸ਼ਾਮ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

LEAVE A REPLY

Please enter your comment!
Please enter your name here