ਮਾਲੇਰਕੋਟਲਾ 30 ਸਤੰਬਰ ( ਵਿਕਾਸ ਮਠਾੜੂ) -ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮੰਤਵ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ -2023 ਸੀਜ਼ਨ 2 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਫਸਵੇ ਅਤੇ ਰੋਮਾਂਚਕ ਮੁਕਾਬਲੇ ਹੋਏ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਦੀਪ ਸਿੰਘ ਨੇ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ।ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੰਡਰ14 ਸਾਲ ਲੜਕੀਆ ਬੈਡਮਿੰਟਨ ਪਹਿਲਾ ਸਥਾਨ-ਅਨਿਨਯਾ, ਦੂਜਾ ਸਥਾਨ-ਸਾਚੀ ਅਤੇ ਤੀਜਾ ਸਥਾਨ ਜਾਇਮਾ ਚੌਧਰੀ ਅਤੇ ਸਾਰਾ ਹਾਸ਼ਲ ਕੀਤਾ । ਇਸੇ ਤਰ੍ਹਾਂ ਬੈਡਮਿੰਟਨਅੰ-17 ਸਾਲ ਲੜਕੀਆ ਵਿੱਚ ਪਹਿਲਾ ਸਥਾਨ-ਸ਼ਰੇਆ ਗਰਗ, ਦੂਜਾ ਸਥਾਨ-੧ਿਲਫਾ ਚੌਧਰੀ ਅਤੇ ਤੀਜਾ ਸਥਾਨ-ਮਰਿਅਮ ਅਤੇ ਸਨ੍ਹਾ ਨੇ ਹਾਸ਼ਲ ਕੀਤਾ ।ਉਂਨ੍ਹਾਂ ਹੋਰ ਦੱਸਿਆ ਕਿ ਬਾਕਸਿੰਗ ਅੰ-14 ਸਾਲ ਲੜਕੇ30 ਤੋ 33 ਕਿਲੋ ਭਾਰ ਵਿੱਚ ਸਾਹਿਦ,ਮੁਹੰਮਦ ਤਨਵੀਰ ਅਤੇ ਪਾਰਸ,33-35 ਕਿਲੋ ਪਾਰ ਵਿੱਚ ਜਸ਼ਨਪ੍ਰੀਤ,35-37 ਕਿਲੋ ਭਾਰ ਵਿੱਚ ਮੁਹੰਮਦ ਅਨਸ ਤੇ ਗੁਰਵਿੰਦਰ,37-40 ਕਿਲੋ ਭਾਰ ਵਿੱਚ ਜਸਕਰਨਵੀਰ,40-43 ਕਿਲੋ ਭਾਰ ਵਿੱਚ ਮੁਹੰਮਦ ਅਮਾਨ ਅਤੇ 43-46 ਕਿਲੋ ਭਾਰ ਵਿੱਚ ਫੈਜਨ ਅਗਲੇ ਦੌਰ ਵਿੱਚ ਪਹੁੰਚੇ। ਫੁੱਟਬਾਲ ਅੰਡਰ-17 ਸਾਲ ਲੜਕੇ ਪਿੰਡ ਬਨਭੌਰਾ,ਦਾ ਟਾਊਟ ਸਕੂਲ ਬਾਲੇਵਾਲ,ਮਾਲੇਰਕੋਟਲਾ ਸਟੇਡੀਅਮ,ਅਲਕੌਸਲ ਫੁੱਟਬਾਲ ਅਕੈਡਮੀ,ਮਾਲੇਰਕੋਟਲਾ ਸਟੇਡੀਅਮ-ਬੀ, ਭੋਗੀਵਾਲ ਦੀਆ ਟੀਮ ਜੇਤੂ ਰਹੀਆ ਅਤੇ ਅਲ ਕੌਸਲਰ ਅਕੈਡਮੀ ਨੇ ਸੈਮੀ ਫਾਈਨਲ ਟੀਮ ਵਿੱਚ ਪ੍ਰਵੇਸ਼ ਕੀਤਾ। ਫੁੱਟਬਾਲ ਅੰਡਰ-21 ਸਾਲ ਲੜਕੇ ਪਿੰਡ ਹਥਨ,ਅਲਫਲਹਾ ਪਬਲਿਕ ਸਕੂਲ, ਡਾ ਜਾਕਿਰ ਹੂਸੈਲ ਸਟੇਡੀਅਮ ਅਤੇ ਭੋਗੀਵਾਲ ਦੀ ਟੀਮ ਜੇਤੂ ਰਹੀਆ।