ਜਗਰਾਉਂ, 4 ਅਕਤੂਬਰ (ਲਿਕੇਸ਼ ਸ਼ਰਮਾ) : 67 ਵੀਆਂ ਜਿਲ੍ਹਾ ਪੱਧਰ ਸਕੂਲ ਖੇਡਾਂ ਜੋ ਕਿ ਖਾਲਸਾ ਕਾਲਜ ਗੁਰੂਸਰ ਸੁਧਾਰ ਵਿੱਚ ਕਰਵਾਈਆਂ ਗਈਆਂ ਵਿੱਚ ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਦੇ ਤੀਰ ਅੰਦਾਜੀ ਦੇ ਖਿਡਾਰੀਆਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਤੇ ਕਈ ਮੈਡਲਾਂ ਤੇ ਆਪਣੀ ਜਿੱਤ ਪ੍ਰਾਪਤ ਕੀਤੀ।ਸਕੂਲ ਦੇ ਪਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਦੱਸਿਆ ਤੀਰ ਅੰਦਾਜੀ ਦੇ ਇੰਡੀਅਨ ਰਾਉਂਡ ਵਿੱਚ ਅੰਡਰ -14 ਵਿੱਚ ਅਨੁਸਕਾ ਸ਼ਰਮਾ ਨੇ 20 ਤੇ 30 ਮੀਟਰ ਵਿੱਚ ਗੋਲ਼ਡ ਮੈਡਲ ਪ੍ਰਾਪਤ ਕੀਤੇ , ਨੂਰ ਸ਼ਰਮਾ ਨੇ ਕੰਮਪਾਉਡ ਰਾਉਂਡ 50 ਮੀਟਰ ਵਿੱਚ ਗੋਲ਼ਡ ਮੈਡਲ ਤੇ ਅੰਡਰ -14 ਰੀਕਰਵ ਰਾਉਂਡ ਵਿੱਚ ਮਾਨਵਦੀਪ ਸਿੰਘ ਸਰਾਂ ਨੇ ਗੋਲ਼ਡ ਮੈਡਲ , ਰੀਕਰਵ ਅੰਡਰ -17 ਵਿੱਚ ਅੰਕੁਰਪ੍ਰੀਤ ਕੌਰ ਨੇ ਤੀਜਾ ਤੇ ਇੰਡੀਅਨ ਰਾਉਂਡ ਵਿੱਚ ਕ੍ਰਿਸਵ ਗੁਪਤਾ ਨੇ ਸਿਲਵਰ ਮੈਡਲ , ਸੌਰਿਆ ਗੇਂਦਰ ਨੇ ਤੀਜਾ ਸਥਾਨ ਤੇ ਬੀ ਐਸ ਇਲਿਕਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।ਆਰਚਰੀ ਵਿੱਚ ਜਿੱਤਾਂ ਪ੍ਰਾਪਤ ਕਰਨ ਤੇ ਸਕੂਲ ਆਉਣ ਤੇ ਸਕੂਲ ਸਟਾਫ਼ ਵੱਲੋ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ । ਪਿੰਸੀਪਲ ਵੇਦ ਵ੍ਰਤ ਪਲਾਹ ਵੱਲੋ ਇਸ ਵੱਲੋ ਇਸ ਜਿੱਤ ਲਈ ਡੀ ਪੀ ਈ ਹਰਦੀਪ ਸਿੰਘ ਬਿੰਜਲ ,ਡੀ ਪੀ ਈ ਸੁਰਿੰਦਰ ਪਾਲ ਵਿੱਜ ਤੇ ਡੀ ਪੀ ਜਗਦੀਪ ਸਿੰਘ ਨੂੰ ਵਧਾਈ ਦੇ ਪਾਤਰ ਦੱਸਿਆ । ਇੰਨਾਂ ਸਾਰੇ ਖਿਡਾਰੀਆਂ ਦੀ ਚੋਣ ਪੰਜਾਬ ਪੱਧਰ ਤੇ ਹੋਣ ਵਾਲੀਆਂ ਤੀਰ ਅੰਦਾਜੀ ਦੀਆ ਖੇਡਾਂ ਵਿੱਚ ਵੀ ਭਾਗ ਲੈਣ ਲਈ ਹੋਈ ਹੈ । ਸਟੇਟ ਪੱਧਰ ਤੇ ਇਹ ਖਿਡਾਰੀ ਵਧੀਆ ਖੇਡ ਦਾ ਪਰਦਰਸ਼ਨ ਕਰਨਗੇ ।