Home crime ਲੜਕੇ ਦੇ ਵਿਆਹ ’ਤੇ ਕੇਟਰਿੰਗ ਲਈ ਪੈਸੇ ਦੇਣ ਤੋਂ ਇਨਕਾਰ

ਲੜਕੇ ਦੇ ਵਿਆਹ ’ਤੇ ਕੇਟਰਿੰਗ ਲਈ ਪੈਸੇ ਦੇਣ ਤੋਂ ਇਨਕਾਰ

27
0


ਪਿਓ-ਪੁੱਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ
ਸੁਧਾਰ, 12 ਅਕਤੂਬਰ ( ਰੋਹਿਤ ਗੋਇਲ, ਅਸ਼ਵਨੀ )-ਲੜਕੇ ਦੇ ਵਿਆਹ ਸਮਾਗਮ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲੇ ਕੈਟਰਿੰਗ ਠੇਕੇਦਾਰ ਨੂੰ 3 ਲੱਖ 20 ਹਜ਼ਾਰ ਰੁਪਏ ਬਕਾਇਆ ਦੇਣ ਤੋਂ ਇਨਕਾਰ ਕਰ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪਿਉ-ਪੁੱਤ ਖ਼ਿਲਾਫ਼ ਥਾਣਾ ਸੁਧਾਰ ਵਿਖੇ ਧੋਖਾਧੜੀ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਗਿਆ। ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਖੋਵਾਲ ਦੇ ਵਸਨੀਕ ਮਨਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਕੇਟਰਿੰਗ ਦਾ ਕੰਮ ਕਰਦਾ ਹੈ। ਪਿੰਡ ਧਾਲੀਆਂ ਦੇ ਵਸਨੀਕ ਜਗਜੀਵਨ ਸਿੰਘ ਨੇ ਆਪਣੇ ਲੜਕੇ ਰਮਨਜੋਤ ਸਿੰਘ ਦੇ ਵਿਆਹ ਸਮਾਗਮ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੇਟਰਿੰਗ ਦਾ ਕੰਮ ਕਰਵਾਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਗਜੀਵਨ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਸ ਦੇ ਲੜਕੇ ਰਮਨਜੋਤ ਦਾ ਵਿਆਹ ਕੈਨੇਡਾ ਤੋਂ ਆਉਣ ਵਾਲੀ ਲੜਕੀ ਨਾਲ ਹੋਣਾ ਹੈ, ਇਸ ਲਈ ਉਹ ਚੰਗੀ ਕੁਆਲਿਟੀ ਦੀਆਂ ਮਠਿਆਈਆਂ, ਜੂਸ, ਸਬਜ਼ੀਆਂ, ਮੀਟ ਅਤੇ ਹੋਰ ਕਈ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਅਤੇ ਪੈਸੇ ਦੀ ਚਿੰਤਾ ਨਾ ਕਰੇ। ਜਗਜੀਵਨ ਸਿੰਘ ਅਤੇ ਉਸਦੇ ਲੜਕੇ ਰਮਨਜੋਤ ਸਿੰਘ ਨੇ ਵਿਆਹ ਤੋਂ ਬਾਅਦ 3 ਲੱਖ 20 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਦੇਣ ਵਿੱਚ ਟਾਲ ਮਟੋਲ ਕਰਨੀ ਸ਼ੁਰੂ ਕਰ ਦਿਤੀ। ਜਦੋਂ ਲੜਕਾ ਰਮਨਜੋਤ ਸਿੰਘ ਵਿਆਹ ਤੋਂ ਬਾਅਦ ਕੈਨੇਡਾ ਚਲਾ ਗਿਆ ਤਾਂ ਜਗਜੀਵਨ ਸਿੰਘ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮਨਦੀਪ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸੁਧਾਰ ਵਿਖੇ ਜਗਜੀਵਨ ਸਿੰਘ ਵਾਸੀ ਧਾਲੀਆਂ ਅਤੇ ਉਸ ਦੇ ਲੜਕੇ ਰਮਨਜੋਤ ਸਿੰਘ ਜੋ ਕਿ ਇਸ ਵੇਲੇ ਕੈਨੇਡਾ ਹੈ, ਦੇ ਖਿਲਾਫ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here