ਜਗਰਾਓਂ, 13 ਅਕਤੂਬਰ ( ਜਗਰੂਪ ਸੋਹੀ )-ਸ਼ਹਿਰ ਦੇ ਲੱਗ ਭੱਗ ਸਾਰੇ ਹੀ ਬਾਜਾਰਾਂ ਵਿਚ ਦੁਕਾਨਦਾਰਾਂ ਵਲੋਂ 20 ਤੋਂ 50 ਫੁੱਟ ਤੱਕ ਸੜਕ ਤੇ ਕਬਜ਼ਾ ਕੀਤਾ ਹੋਇਆ ਨਜ਼ਰ ਆਉਂਦਾ ਹੈ। ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਦੀ ਸਮਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਲੱਖ ਦਾਅਵਿਆਂ ਦੇ ਬਾਵਦੂਦ ਨਗਰ ਕੌਂਸਲ ਕਿਸੇ ਵੀ ਬਾਜਾਰ ਵਿਚੋਂ ਦੁਕਾਨਦਾਰਾਂ ਦਾ ਸਾਮਾਨ ਬਾਹਰ ਕੱਢ ਕੇ ਰੱਖਣ ਨਾਲ ਕੀਤੇ ਹੋਏ ਕਬਜਿਆੰ ਨੂੰ ਸਮਾਪਤ ਨਹੀਂ ਕਰਵਾ ਸਕਾ ਅਤੇ ਇਸ ਮਾਮਾਲੇ ਵਿਚ ਨਗਰ ਕੌਂਸਲ ਪੂਰੀ ਤਰਾਂ ਨਾਲ ਲਾਚਾਰ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਹੀ ਕੱਚਾ ਮਲਕ ਰੋਡ ਜੀ ਟੀ ਰੋਡ ਲੁਧਿਆਣਾ ਵੱਲ ਨੂੰ ਜਾਈਏ ਤਾਂ ਪੈਟਰੋਲ ਪੰਪ ਦੇ ਨਜ਼ਦੀਕ ਇਕ ਕਬਾੜ ਦੀ ਦੁਕਾਨ ਵਾਲੇ ਵਲੋਂ ਸੜਕ ਤੇ ਹੀ ਕਬਾੜ ਦਾ ਵੱਡਾ ਢੇਰ ਲਗਾਇਆ ਹੋਇਆ ਹੈ। ਜੋ ਕਿ ਸੜਕ ਤੇ ਹੀ ਕਬਾੜ ਦੇ ਸਾਮਾਨ ਦੀ ਤੋੜ ਭੰਨ ਵੀ ਕਰਦੇ ਹਨ। ਜਿਸ ਨਾਲ ਸੜਕ ਤੇ ਪੱਤੀਆਂ, ਪੇਚ, ਕਿੱਲਾਂ ਆਦਿ ਡਿੱਗ ਜਾਂਦੇ ਹਨ ਤਾਂ ਉਥੋਂ ਲੱਘਣ ਵਾਲੀਆਂ ਗੱਡੀਆਂ ਦੇ ਟਾਇਰਾਂ ਵਿਚ ਲੱਗਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ।
ਕੀ ਕਹਿਣਾ ਹੈ ਈਓ ਦਾ-
ਇਸ ਸੰਬੰਧਈ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹੰ ਕਿਹਾ ਕਿ ਨਗਰ ਕੌਂਸਲ ਤਾਂ ਹਮੇਸ਼ਾ ਹੀ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਲਗਾਉਣ ਦੀ ਅਪੀਲ ਕਰਦੀ ਹੈ। ਕਈ ਵਾਰ ਸਖਤੀ ਵੀ ਕੀਤੀ ਜਾਂਦੀ ਹੈ ਪਰ ਉਸਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਦੁਕਾਨਦਾਰ ਨਜਾਇਜ਼ ਕਬਜੇ ਕਰ ਲੈਂਦੇ ਹਨ। ਸ਼ਹਿਰ ਦੇ ਪ੍ਰਤੀ ਹਰੇਕ ਨਾਗਰਿਕ ਦੀ ਜਿੰਮੇਵਾਰੀ ਹੈ। ਜੀਟੀ ਰੋਡ ਤੇ ਪੁਲ ਦੇ ਨਾਲ ਕਬਾੜ ਦੀ ਦੁਕਾਨ ਵਾਲੇ ਵਲੋਂ ਕੀਤੇ ਹੋਏ ਕਬਜ਼ੇ ਸੰਬੰਧੀ ਉਨ੍ਹੰ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਮੌਕੇ ਤੇ ਟੀਮ ਭੇਜ ਕੇ ਜਾਂਚ ਕਰਵਾਈ ਜਾਵੇਗੀ ਅਤੇ ਉਸਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।