ਸ੍ਰੀ ਮੁਕਤਸਰ ਸਾਹਿਬ 13 ਅਕਤੂਬਰ (ਅਸ਼ਵਨੀ ਕੁਮਾਰ) : ਗੁਰਤੇਜ਼ ਸਿੰਘ, ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 16 ਅਕਤੂਬਰ 2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ ਸੇਵਾ ਕੇਂਦਰ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਜੀ.ਐਸ ਅਲੌਇਸ ਕੰਪਨੀ ਦੀਆਂ 62 ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।ਉਨ੍ਹਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਆਈ.ਟੀ.ਆਈ ਡਿਪਲੋਮਾ, ਬੀ.ਟੈਕ , 10 ਅਤੇ 12 ਯੋਗਤਾ ਵਾਲੇ ਬੇਰੁਜਗਾਰ ਪ੍ਰਾਰਥੀ ਭਾਗ ਲੈ ਸਕਦੇ ਹਨ।ਪ੍ਰਾਰਥੀਆਂ ਦੀ ਉਮਰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣਾ ਲਾਜ਼ਮੀ ਹੈ। ਉਪਰੋਕਤ ਯੋਗਤਾ ਪੂਰੀ ਕਰਨ ਵਾਲੇ ਪ੍ਰਾਰਥੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ/ਆਧਾਰ ਕਾਰਡ/ ਜਰੂਰ ਨਾਲ ਲੈ ਕੇ ਆਉਣ।ਪ੍ਰਾਰਥੀ ਕੈਂਪ ਸਬੰਧੀ ਅਤੇ ਹੋਰ ਸੇਵਾਵਾਂ ਸਬੰਧੀ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ, ਸੇਵਾ ਕੇਂਦਰ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜਿਟ ਕਰ ਸਕਦੇ ਹਨ ਜਾਂ
98885-62317, 01633262317 ਤੇ ਸੰਪਰਕ ਕਰ ਸਕਦੇ ਹਨ।