ਜਗਰਾਓਂ, 19 ਅਕਤੂਬਰ (ਬਲਦੇਵ ਸਿੰਘ ) -ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਲੁਧਿਆਣਾ ਜ਼ਿਲ੍ਹੇ ਦਾ ਇਜਲਾਸ,ਇੰਦਰ ਕੰਪਲੈਕਸ ਵਿਖੇ ਕਰਵਾਇਆ ਗਿਆ।ਇਹ ਇਜਲਾਸ ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਪ੍ਰਧਾਨ ਤੇਜਿੰਦਰ ਸਿੰਘ ਸੰਧੂ, ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ, ਅਮਰੀਕ ਸਿੰਘ ਖਜਾਨਚੀ, ਇਮਰਾਨ ਕੁਠਾਲਾ ਦੀ ਅਗਵਾਈ ਹੇਠ ਇਸ ਇਜਲਾਸ ਦੀ ਸ਼ੁਰੂਆਤ ਕੀਤੀ ਗਈ। ਸਕੱਤਰ ਅਤੇ ਪ੍ਰਧਾਨ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਲੜੀ ਤਹਿਤ ਖਜਾਨਚੀ ਵੱਲੋਂ ਆਰਥਿਕ ਲੇਖੇ ਜੋਖੇ ਪ੍ਰਤੀ ਚਾਨਣਾ ਪਾਇਆ ਗਿਆ। ਇਹਨਾਂ ਰਿਪੋਰਟਾਂ ਪ੍ਰਤੀ ਸਮੂਹ ਐਸੋਸੀਏਸ਼ਨ ਵੱਲੋਂ ਸਹਿਮਤੀ ਵੀ ਪ੍ਰਗਟਾਈ ਗਈ। ਪ੍ਰਧਾਨ ਚਮਕੌਰ ਸਿੰਘ ਨੇ ਵੀ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ।ਇਸ ਇਤਿਹਾਸਕ ਇਜਲਾਸ ਵਿੱਚ ਸਮੂਹ ਚੋਣਾ ਪ੍ਰਕਿਰਿਆ ਪ੍ਰਤੀ ਸਹਿਮਤੀ ਵੀ ਪ੍ਰਗਟਾਈ ਗਈ। ਨਵੀਂ ਜ਼ਿਲ੍ਹਾ ਇਕਾਈ ਦੀ ਚੋਣ ਵਿੱਚ ਗੁਲਜੀਤ ਸਿੰਘ ਲਾਡੀ ਨੂੰ ਸਰਵਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ। ਗੁਰਦੀਪ ਸਿੰਘ ਕਲਸੀਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਚਮਕੌਰ ਸਿੰਘ ਨੂੰ ਸਕੱਤਰ, ਅਮਰੀਕ ਸਿੰਘ ਨੂੰ ਖ਼ਜ਼ਾਨਚੀ, ਕੁਲਵਿੰਦਰ ਸਿੰਘ ਖੰਨਾ ਨੂੰ ਸੀਨੀਅਰ ਮੀਤ ਪ੍ਰਧਾਨ, ਮੇਜ਼ਰ ਸਿੰਘ ਖੰਨਾ ਅਤੇ ਕੁਲਵਿੰਦਰ ਸਿੰਘ ਬੋਪਾਰਾਏ ਨੂੰ ਮੀਤ ਪ੍ਰਧਾਨ ਨਰਿੰਦਰ ਸਿੰਘ ਅਕਾਲਗੜ੍ਹ ਨੂੰ ਪ੍ਰੈਸ ਸਕੱਤਰ, ਹਰਬੰਸ ਸਿੰਘ ਡੱਲਾ ਨੂੰ ਸਲਾਹਕਾਰ, ਮਨਮੋਹਨ ਸਿੰਘ ਅਤੇ ਕੁਲਦੀਪ ਸਿੰਘ ਨੂੰ ਸਹਾਇਕ ਖਜਾਨਚੀ, ਸੁਖਦੇਵ ਸਿੰਘ ਨੂੰ ਸਹਾਇਕ ਸਕੱਤਰ, ਹਰਦੀਪ ਸਿੰਘ ਪਮਾਲ ਨੂੰ ਐਗਜੈਕਟਿਵ ਕਮੇਟੀ ਦਾ ਮੈਂਬਰ ਚੁਣਿਆ ਗਿਆ।ਇਸ ਸਮੇਂ ਸਮੂਹ ਨਵੇਂ ਅਹੁਦੇਦਾਰ ਤੋਂ ਇਲਾਵਾ ਪਰਮਿੰਦਰ ਸਿੰਘ ਜੱਸੀ, ਹਰਦੀਪ ਸਿੰਘ, ਜਗਦੀਪ ਸਿੰਘ, ਜਰਨੈਲ ਸਿੰਘ ਤਾਜਪੁਰ,ਆਮਿਰ ਖ਼ਾਨ, ਇੰਦਰਜੀਤ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਰਾਏਕੋਟ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਮਾਣੂਕੇ, ਗੁਰਪ੍ਰੀਤ ਸਿੰਘ, ਦੀਪਕ ਕੌਸਲ ਆਦਿ ਹਾਜ਼ਰ ਸਨ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬੇਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।