ਜਗਰਾਓਂ, 12 ਨਵੰਬਰ ( ਅਸ਼ਵਨੀ, ਧਰਮਿੰਦਰ )–ਬਿਲਡਿੰਗ ਕੰਟਰੈਕਟਰਜ਼ ਐਸੋਸੀਏਸ਼ਨ ਅਤੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਸਰਵਸਾਂਝੀ ਵੱਲੋਂ ਬਾਬਾ ਵਿਸ਼ਵਕਰਮਾਂ ਜੀ ਦਾ ਅਵਤਾਰ ਦਿਹਾੜਾ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨਜ਼ਦੀਕ ਮਿਉਂਸਪਲ ਕਮੇਟੀ ਵਿਖੇ ਪ੍ਰਧਾਨ ਜਿੰਦਰਪਾਲ ਧੀਮਾਨ ਅਤੇ ਪ੍ਰਿਤਪਾਲ ਸਿੰਘ ਮਣਕੂ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ 12 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਕਿਹਾ ਕਿ ਅੱਜ ਵਿਸ਼ਵ ਜਿਸ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਉਹ ਸਭ ਭਗਵਾਨ ਵਿਸ਼ਵਕਰਮਾ ਦੀ ਅਪਾਰ ਕਿਰਪਾ ਸਦਕਾ ਹੈ। ਬਾਬਾ ਵਿਸ਼ਵਕਰਮਾ ਜੀ ਦੀ ਪੂਰੀ ਦੁਨੀਆ ਵਿੱਚ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਗੁਰਦੁਆਰਾ ਰਾਮਗੜ੍ਹੀਆ ਦੇ ਮੁਖੀ ਕਰਮ ਸਿੰਘ ਜਗਦੇ, ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਕਨ੍ਹਈਆ ਲਾਲ ਬਾਂਕਾ, ਰਾਜ ਕੁਮਾਰ ਭੱਲਾ, ਮਹਾਂਪ੍ਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ, ਹਰਿੰਦਰਪਾਲ ਸਿੰਘ ਕਾਲਾ, ਕਰਨੈਲ ਸਿੰਘ ਧੰਜਲ, ਹਰਨੇਕ ਸਿੰਘ, ਹਰਦਿਆਲ ਸਿੰਘ, ਸੋਹਣ ਸਿੰਘ ਸੱਗੂ, ਕਰਨੈਲ ਸਿੰਘ ਚਾਨੇ ਜਸਵਿੰਦਰ ਸਿੰਘ, ਗੁਰਸੇਵਕ ਸਿੰਘ ਸੈਂਭੀ, ਗੁਰਦੁਆਰਾ ਰਾਮਗੜ੍ਹੀਆ ਪ੍ਰਧਾਨ ਸਰਵਣ ਸਿੰਘ, ਪ੍ਰੀਤਮ ਸਿੰਘ ਗਾਲਿਬ, ਸਕੱਤਰ ਜਸਵਿੰਦਰ ਸਿੰਘ, ਹਰਜੀਤ ਸਿੰਘ ਭੰਵਰਾ, ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ, ਗੁਰਮੇਲ ਸਿੰਘ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਘਟੋੜੇ, ਮੰਗਲ ਸਿੰਘ, ਬਹਾਦਰ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।