ਜਗਰਾਓਂ, 8 ਅਪ੍ਰੈਲ ( ਜਗਰੂਪ ਸੋਹੀ, ਅਸ਼ਵਨੀ)-ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਕਿ ਮੋਦੀ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਲੁਧਿਆਣਾ ਜਿਲ੍ਹੇ ਚ ਪੂਰੇ ਜੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾl ਇਸ ਮਕਸਦ ਲਈ ਪਿੰਡਾਂ ਚ ਕਿਸਾਨਾਂ ਮਜਦੂਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਵੱਡੇ ਪਧਰ ਤੇ ਚਲਾਈ ਜਾ ਰਹੀ ਹੈ । ਇਹ ਵਿਚਾਰ ਅੱਜ ਇਥੇ ਲਾਗਲੇ ਪਿੰਡ ਕੋਠੇ ਰਾਹਲਾਂ ਵਿਖੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜਿਲਾ ਪਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਹੇ।ਉਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਮੋਦੀ ਦੀ ਭਾਜਪਾ ਸਰਕਾਰ ਨੇ ਦਿੱਲੀ ਜਾਣ ਤੋ ਜਾਬਰ ਤਰੀਕਿਆਂ ਰਾਹੀਂ ਰੋਕ ਕੇ ਕਿਸਾਨ ਸ਼ਹੀਦ ਤੇ ਜਖਮੀਂ ਕੀਤੇ ਹਨ ਤਾਂ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਚ ਵੋਟਾਂ ਦੀ ਭੀਖ ਮੰਗਣ ਦਾ ਕੋਈ ਨੈਤਿਕ ਹੱਕ ਨਹੀਂ ਹੈ । ਇਹ ਉਹੀ ਭਾਜਪਾ ਹੈ ਜਿਸਨੇ ਸਵਾ ਸਾਲ ਲੰਮੇ ਚੱਲੇ ਕਿਸਾਨ ਸੰਘਰਸ ਚ ਸਾਢੇ ਸੱਤ ਸੋ ਕਿਸਾਨਾਂ ਦੀ ਬਲੀ ਲਈ ਸੀ। ਪੂਰੇ ਦੇਸ ਚ ਜਮਹੂਰੀ ਹੱਕਾਂ ਨੂੰ ਭਾਜਪਾ ਵਲੋ ਪੂਰੀ ਬੇਸਰਮੀ ਨਾਲ ਪੈਰਾਂ ਹੇਠ ਲਤਾੜਿਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਨੂੰਨ ਘੱਟਗਿਣਤੀ ਲੋਕਾਂ ਦੇ ਗਲੇ ਚ ਫਾਹੀ ਬਣਾ ਕੇ ਤਾਨਾਸਾਹੀ ਰਾਜ ਸਿਰਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਐਮ ਐਸ ਪੀ ਹਾਸਲ ਕਰਨ, ਪੂਰਨ ਕਰਜਾ ਮੁਕਤੀ, ਸਵਾਮੀ ਨਾਥਨ ਕਮਿਸਨ ਦੀ ਰਿਪੋਰਟ ਆਦਿ ਮੰਗਾਂ ਲਾਗੂ ਕਰਾਉਣ ਲਈ ਹਾੜੀ ਤੋ ਬਾਅਦ 21 ਮਈ ਦੀ ਜਗਰਾਂਓ ਮਹਾ ਪੰਚਿਇਤ ਚ ਇਕ ਵੇਰ ਫੇਰ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਜਗਰਾਂਓ ਬਲਾਕ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ 10 ਅਪਰੈਲ ਦੀ ਜਥੇਬੰਦੀ ਦੀ ਛੇਵੀਂ ਪਾਤਸਾਹੀ ਗੂਰੂਦੁਆਰਾ ਗੂਰੁਸਰ ਕਾਉਂਕੇ ਵਿਖੇ ਹੋ ਰਹੇ ਜਿਲਾ ਪਧਰੀ ਚੋਣ ਇਜਲਾਸ ਚ ਟੀਮਾਂ ਬਣਾ ਕੇ ਸਾਰੇ ਪਿੰਡਾਂ ਨੂੰ ਫੈਸਲਾਕੁੰਨ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ। ਇਸ ਸਮੇ ਅਜਮੇਰ ਸਿੰਘ ਪ੍ਰਧਾਨ ਕੋਠੇ ਰਾਹਲਾਂ, ਗੁਰਤੇਜ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਸਮਸੇਰ ਸਿੰਘ, ਨਿਰਮਲ ਸਿੰਘ ਆਦਿ ਹਾਜਰ ਸਨ।